ludhiana cyllender blast Accident: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਉਸ ਸਮੇਂ ਸਹਿਮ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਜਦੋਂ ਇਕ ਤੋਂ ਬਾਅਦ ਲਗਾਤਾਰ ਦੋ ਧਮਾਕੇ ਹੋਏ। ਧਮਾਕਿਆਂ ਦੀ ਆਵਾਜ਼ ਇੰਨੀ ਭਿਆਨਕ ਸੀ ਕਿ ਲੋਕ ਘਰਾਂ ਚੋਂ ਬਾਹਰ ਨਿਕਲ ਆਏ। ਦੱਸ ਦੇਈਏ ਕਿ ਇਹ ਧਮਾਕਾ ਘਰ ‘ਚ ਸਿਲੰਡਰ ਫੱਟਣ ਕਾਰਨ ਹੋਇਆ। ਹਾਦਸਾ ਇੰਨਾ ਭਿਆਨਕ ਸੀ ਧਮਾਕੇ ਦੀ ਚਪੇਟ ‘ਚ ਆਏ ਲੋਕ ਉਬਲੇ ਹੋਏ ਆਲੂਆਂ ਦੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਦੀ ਹਾਲਤ ਦੇਖ ਕੇ ਲੋਕ ਵੀ ਕੰਬ ਗਏ। ਹਾਦਸੇ ਦੌਰਾਨ ਇਕ ਔਰਤ ਸਮੇਤ 3 ਬੱਚਿਆਂ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਈ.ਐੱਸ.ਆਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਅਤੇ ਫਿਰ ਹਾਲਤ ਦੇਖਦੇ ਹੋਏ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਰੈਫਰ ਕੀਤਾ
ਗਿਆ।

ਦੱਸ ਦੇਈਏ ਕਿ ਇਹ ਬਸਤੀ ਜੋਧੇਵਾਲਾ ‘ਚ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਘਰ ‘ਚ ਵੱਡੇ ਸਿਲੰਡਰ ‘ਚੋਂ ਗੈਸ ਕੱਢ ਕੇ ਛੋਟੇ ਸਿੰਲਡਰ ‘ਚ ਭਰਿਆ ਜਾ ਰਿਹਾ ਸੀ। ਗੈਰ ਕਾਨੂੰਨੀ ਢੰਗ ਨਾਲ ਕੀਤਾ ਜਾ ਰਹੇ ਕੰਮ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਔਰਤ 80 ਫੀਸਦੀ ਤੱਕ ਝੁਲਸ ਗਈ ਅਤੇ ਇਕ ਬੱਚੇ ਦੀ ਬਾਂਹ ਸਰੀਰ ਤੋਂ ਵੱਖ ਹੋ ਗਈ ਜੋ ਕਿ ਬਾਅਦ ‘ਚ ਨਹੀਂ ਲੱਭੀ। ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।






















