ludhiana independence day health workers honored car rally ਲੁਧਿਆਣਾ, (ਤਰਸੇਮ ਭਾਰਦਵਾਜ)-ਸੁਤੰਤਰਤਾ ਦਿਵਸ ਮੌਕੇ ਲੁਧਿਆਣਾ ‘ਚ ਸਿਹਤ ਕਰਮਚਾਰੀਆਂ ਦਾ ਲੋਕਾਂ ਨੇ ਇੱਕ ਵੱਖਰੇ ਅੰਦਾਜ਼ ‘ਚ ਸਨਮਾਨ ਕੀਤਾ।ਕੋਰੋਨਾ ਕਾਲ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਣ ‘ਤੇ ਸਿਹਤ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਲੋਕਾਂ ਵਲੋਂ ਕਾਰ ਰੈਲੀ ਕੱਢੀ ਗਈ।
ਜ਼ਿਲੇ ‘ਚ ਕੋਰੋਨਾ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸ਼ਨ ਨੇ ਇਸ ਵਾਰ ਅਜ਼ਾਦੀ ਦਿਹਾੜੇ ‘ਤੇ ਕਿਸੇ ਸਖਸ਼ੀਅਤ ਨੂੰ ਸਨਮਾਨਿਤ ਨਹੀ ਕੀਤਾ।ਇਸ ਸਾਲ ਸ਼ਹਿਰ ਵਾਸੀਆਂ ਨੇ ਇੱਕ ਕਾਰ ਰੈਲੀ ਕੱਢ ਕੇ ਸਿਹਤ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ।ਇਸ ਰੈਲੀ ‘ਚ 20 ਤੋਂ 25 ਕਾਰਾਂ ਸ਼ਾਮਲ ਸਨ।ਜਿਸ ‘ਚ ਪੁਲਸ ਮੁਲਾਜ਼ਿਮਾਂ ਦੀਆਂ ਗੱਡੀਆਂ ਵੀ ਲਗਾਈਆਂ ਗਈਆਂ ਸਨ।ਗੱਡੀਆਂ ਦੀ ਰੈਲੀ ਡੀ.ਐੱਮ.ਸੀ., ਸੀ.ਐੱਮ.ਸੀ. ਕਾਮਨ ਸਿਵਿਲ ਹਸਪਤਾਲ, ਫੋਰਟਿਸ ਹਸਪਤਾਲ ਤੋਂ ਇਲਾਵਾ ਹੋਰ ਹਸਪਤਾਲਾਂ ਦੇ ਬਾਹਰੋਂ ਲੰਘੀਆਂ।ਹਸਪਤਾਲ ਕਰਮੀਆਂ ਨੇ ਬਾਹਰ ਖੜੇ ਹੋ ਕੇ ਇਸ ਰੈਲੀ ‘ਚ ਸ਼ਾਮਲ ਲੋਕਾਂ ਨੂੰ ਨਮਸਕਾਰ ਕੀਤਾ।ਕਮਿਸ਼ਨਰ ਆਫ ਪੁਲਸ ਰਾਕੇਸ਼ ਅਗਰਵਾਲ ਨੇ ਇਸ ਰੈਲੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਰੋਨਾ ਕਾਲ ‘ਚ ਇਸ ਤਰ੍ਹਾਂ ਦਾ ਪ੍ਰੋਗਰਾਮ ਸਿਹਤ ਕਰਮਚਾਰੀਆਂ ਦਾ ਮਨੋਬਲ ਵਧਾਉਂਦਾ ਹੈ ਅਤੇ ਉਨ੍ਹਾਂ ‘ਚ ਸੇਵਾ ਕਰਨ ਦਾ ਜਜਬਾ ਵੱਧਦਾ ਹੈ।