ludhiana woman commits suicide: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੋ ਇਕ ਕੁੜੀ ਨੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਗੋਬਿੰਦਗੜ੍ਹ ਦੀ ਜਗਦੀਸ਼ ਕਾਲੋਨੀ ਨਿਵਾਸੀ ਮੀਰਾ (23) ਦੇ ਰੂਪ ‘ਚ ਹੋਈ। ਪੁਲਿਸ ਨੇ ਉਸ ਦੇ ਮੁਲਜ਼ਮ ਪਤੀ ਗੁਲਸ਼ਨ ਕੁਮਾਰ (20) ਨੂੰ ਹਿਰਾਸਤ ‘ਚ ਲੈ ਲਿਆ ਹੈ। ਸ਼ੁਰੂਆਤੀ ਜਾਂਚ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਪਤੀ ਨੇ ਸ਼ਰਾਬ ਪੀ ਕੇ ਆਪਣੀ ਪਤਨੀ ਨੂੰ ਇੰਨੀ ਬੇਰਿਹਮੀ ਨਾਲ ਕੁੱਟਿਆ ਕਿ ਉਸ ਨੇ ਦੁਖੀ ਹੋ ਕੇ ਸਲਫਾਸ ਨਿਗਲ ਲਈ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।
ਦੱਸਣਯੋਗ ਹੈ ਕਿ ਮ੍ਰਿਤਕਾ ਮੀਰਾ ਮੂਲ ਰੂਪ ਤੋਂ ਸਮਸਤੀਪੁਰ (ਬਿਹਾਰ) ਦੀ ਰਹਿਣ ਵਾਲੀ ਸੀ। ਦੋ ਮਹੀਨੇ ਪਹਿਲਾਂ ਉਸ ਨੇ ਘਰੋਂ ਭੱਜ ਕੇ ਗੁਲਸ਼ਨ ਕੁਮਾਰ ਨਾਲ ਪ੍ਰੇਮ ਵਿਆਹ ਕੀਤਾ ਸੀ। ਗੁਲਸ਼ਨ ਵੀ ਸਮਸਤੀਪੁਰ ਦਾ ਨਿਵਾਸੀ ਹੈ। ਦੋ ਮਹੀਨੇ ਪਹਿਲਾਂ ਇੱਥੇ ਆ ਕੇ ਕਿਰਾਏ ਦੇ ਮਕਾਨ ‘ਚ ਰਹਿਣ ਲੱਗੇ ਸਨ ਪਰ ਉੱਥੋਂ ਆਉਣ ਦੇ ਕੁਝ ਹੀ ਦਿਨਾਂ ਬਾਅਦ ਦੋਵਾਂ ਵਿਚਕਾਰ ਝਗੜਾ ਹੋਣ ਲੱਗਾ। ਅੱਜ ਭਾਵ ਬੁੱਧਵਾਰ ਨੂੰ ਗੁਲਸ਼ਨ ਦੇ ਕਮਰੇ ਤੋਂ ਆਵਾਜ਼ਾਂ ਸੁਣ ਕੇ ਗੁਆਂਢੀ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਮੀਰਾ ਫਰਸ਼ ‘ਤੇ ਪਈ ਸੀ। ਉਸ ਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ। ਉਸ ਦੇ ਸਰੀਰ ‘ਤੇ ਥਾਂ-ਥਾਂ ਸੱਟ ਦੇ ਨਿਸ਼ਾਨ ਸਨ ਜਦਕਿ ਸ਼ਰਾਬ ਦੇ ਨਸ਼ੇ ‘ਚ ਧੁੱਤ ਗੁਲਸ਼ਨ ਉਸ ਦੇ ਕੋਲ ਹੀ ਖੜ੍ਹਾ ਸੀ। ਪੁੱਛਣ ‘ਤੇ ਉਸ ਨੇ ਦੱਸਿਆ ਕਿ ਮੀਰਾ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ। ਉਸੇ ਗੱਲ ਨੂੰ ਲੈ ਕੇ ਉਨ੍ਹਾਂ ਦੋਵਾਂ ਵਿਚਕਾਰ ਝੜਪ ਹੋਈ, ਜਿਸ ਤੋਂ ਬਾਅਦ ਮੀਰਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਗੁੱਸੇ ‘ਚ ਆਈ ਮੀਰਾ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨਾਲ ਮੌਕੇ ‘ਤੇ ਉਸ ਦੀ ਮੌਤ ਹੋ ਗਈ।
ਇਹ ਵੀ ਦੇਖੋ–