misdeed minor girl ludhiana: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਖੂਨ ਦੇ ਰਿਸ਼ਤੇ ਤਾਰ ਤਾਰ ਕਰ ਦਿੱਤੇ। ਜਾਣਕਾਰੀ ਮੁਤਾਬਕ ਇੱਥੇ ਸ਼ਖਸ ਵੱਲੋਂ ਆਪਣੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਨਬਾਲਿਗ 13 ਸਾਲਾਂ ਧੀ ਦਾ ਵਿਆਹ ਕਰਵਾ ਦਿੱਤਾ ਹੈ। ਇੰਨਾ ਹੀ ਇਨਸਾਨੀਅਤ ਉਦੋਂ ਸਰਮਸਾਰ ਹੋ ਗਈ ਜਦੋਂ ਲੜਕੀ ਨਾਲ ਉਸ ਦੇ ਪਤੀ ਦੇ ਘਰ ‘ਚ ਉਸ ਨਾਲ 4 ਲੋਕਾਂ ਨੇ ਜਬਰ ਜ਼ਨਾਹ ਕੀਤਾ। ਪੀੜਤ ਲੜਕੀ ਦੀ ਮਾਂ ਨੇ ਇਹ ਸਾਰੀ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ। ਇਸ ਮਾਮਲੇ ਸਬੰਧੀ ਏ.ਐੱਸ.ਆਈ ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੀੜਤ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਪਹਿਲਾਂ ਉਸ ਦੇ ਦੋਸ਼ੀ ਪਤੀ ਨੇ ਉਸ ਤੋਂ ਤਲਾਕ ਲੈ ਲਿਆ ਸੀ ਅਤੇ ਇਸ ਤੋਂ ਬਾਅਦ ਉਸ ਦੇ ਪਤੀ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੀ 13 ਸਾਲਾ ਦੀ ਨਾਬਾਲਗ ਧੀ ਦਾ 12 ਜੁਲਾਈ ਨੂੰ ਵਿਆਹ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਲੜਕੀ ਆਪਣੇ ਸਹੁਰੇ ਘਰ ਗਈ, ਉੱਥੇ ਪਤੀ ਸਮੇਤ 4 ਲੋਕ ਉਸ ਨਾਲ ਜਬਰ ਜਨਾਹ ਕਰਦੇ ਰਹੇ।ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜਬਰ ਜਨਾਹ ਤੇ ਚਿਲਡਰਨ ਮੈਰਿਜ ਪ੍ਰੋਹਿਬੀਸ਼ਨ ਐਕਟ 2006 ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਹੈ।