moga dead body youth: ਮੋਗਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਰੇਲਵੇ ਫਾਟਕ ਦੇ ਕੋਲ ਪੁਲਿਸ ਨੂੰ ਸ਼ੱਕੀ ਹਾਲਾਤਾਂ ‘ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਜੀ.ਆਰ.ਪੀ ਪੁਲਿਸ ਚੌਕੀ ਦੇ ਮੁਖੀ ਇੰਸਪੈਕਟਰ ਜੀਵਨ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮੋਗਾ ਦੇ ਮੇਨ ਬਾਜ਼ਾਰ ਦੇ ਕੋਲ ਲੰਘਣ ਵਾਲੇ ਰਾਹਗੀਰਾਂ ਨੇ ਸੂਚਿਤ ਕੀਤਾ ਕਿ ਪਟੜੀ ਦੇ ਨੇੜੇ ਇਕ ਰੁੱਖ ਦੇ ਹੇਠਾ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਇਸ ਤੋਂ ਬਾਅਦ ਜਦੋਂ ਮੌਕੇ ‘ਤੇ ਜੀ.ਆਰ.ਪੀ ਪੁਲਿਸ ਪਹੁੰਚੀ। ਇਸ ਤੋਂ ਬਾਅਦ ਲਾਸ਼ ਮੋਗਾ ਦੇ ਸਿਵਲ ਹਸਪਤਾਲ ਰੱਖਵਾ ਦਿੱਤੀ। ਦੂਜੇ ਪਾਸੇ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੇ ਦੇ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਸ਼ੱਕ ਜਤਾਇਆ ਹੈ ਫਿਲਹਾਲ ਇਸ ਸਬੰਧੀ ਜਾਂਚ ਜਾਰੀ ਹੈ।