ਕੈਨੇਡਾ ਜਾ ਵਸੇ ਪਟਿਆਲਾ ਦੇ ਪੱਤਰਕਾਰ ਜਸਬੀਰ ਸਿੰਘ ਢੀਂਡਸਾ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਬੀਤੇ ਦਿਨ ਪਰਿਵਾਰ ਨੇ ਕੈਨੇਡਾ ਵਿੱਚ ਆਪਣੀ ਲਾਡਲੀ ਧੀ ਦਾ ਵਿਆਹ ਰੱਖਿਆ ਹੋਇਆ ਸੀ। ਵਿਆਹ ਵਿੱਚ ਜਸਬੀਰ ਦਾ ਪੁੱਤਰ ਗੈਰੀ ਬਹੁਤ ਖੁਸ਼ ਸੀ। ਗੈਰੀ ਨੂੰ ਅਚਨਚੇਤ ਅੱਜ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਮੌਕੇ ‘ਤੇ ਪੰਜ ਮਿੰਟ ਵਿੱਚ ਹੀ ਮੈਡੀਕਲ ਟੀਮ ਉੱਥੇ ਪਹੁੰਚ ਚੁੱਕੀ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਦੌਰਾਨ ਮੀਡੀਆ ਭਾਈਚਾਰੇ ਨੇ ਜਸਬੀਰ ਸਿੰਘ ਢੀਂਡਸਾ ਦੇ ਪੁੱਤਰ ਦੇ ਅਕਾਲ ਚਲਾਣੇ ‘ਤੇ ਡੂੰਘਾ ਦੂੱਖ ਪ੍ਰਗਟਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: