police raid sex racket: ਲੁਧਿਆਣਾ (ਤਰਸੇਮ ਭਾਰਦਵਾਜ)-ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਸ਼ਹਿਰ ਦੇ ਪਾਸ਼ ਇਲਾਕੇ ‘ਚ ਚੱਲ ਰਹੇ ਦੇਹ ਵਪਾਰ ਅੱਡੇ ਦਾ ਪਰਦਾਫਾਸ਼ ਕੀਤਾ। ਜਾਣਕਾਰੀ ਮੁਤਾਬਕ ਪੁਲਿਸ ਨੇ ਐੱਸ.ਬੀ.ਐੱਸ ਨਗਰ ‘ਚ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਗਿਰੋਹ ਦੀ ਮੁਖੀ ਤਾਂ ਫਰਾਰ ਹੋ ਗਈ ਪਰ 2 ਔਰਤਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਖਿਲਾਫ ਇਮੋਰੇਲ ਟ੍ਰੈਫਿਕ ਐਕਟ ਤਹਿਤ ਮਾਮਲਾ ਦਰਜ ਕਰ ਅਦਾਲਤ ‘ਚ ਪੇਸ਼ ਕੀਤਾ ਗਿਆ। ਦੱਸ ਦੇਈਏ ਕਿ ਦੋਸ਼ੀਆਂ ਦੀ ਪਹਿਚਾਣ ਹੋ ਗਈ ਹੈ ਫਿਲਹਾਲ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਗਿਰੋਹ ਦੀ ਮੁਖੀ ਨੂੰ ਗ੍ਰਿਫਤਾਰ ਕਰਨ ਲਈ ਥਾਂ-ਥਾਂ ‘ਤੇ ਛਾਪੇ ਮਾਰ ਰਹੀਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਐਤਵਾਰ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਧਾਂਧਰਾਂਡ ਰੋਡ ਸਥਿਤ ਐੱਸ.ਬੀ.ਐੱਸ ਨਗਰ ਦੇ ਮਹਾਂਵੀਰ ਸਕੂਲ ਦੇ ਨੇੜੇ ਦੇਹ ਵਪਾਰ ਦਾ ਅੱਡਾ ਚਲਦਾ ਹੈ। ਇਸ ਅੱਡੇ ਦੀ ਮੁਖੀ ਆਪਣੇ ਘਰ ‘ਚ ਕੁੜੀਆਂ ਤੇ ਔਰਤਾਂ ਨੂੰ ਬੁਲਾਉਂਦੀ ਹੈ, ਜਦੋਂ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਛਾਪਾ ਮਾਰਿਆ ਤਾਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਗਦੇਵ ਨੇ ਦੱਸਿਆ ਕਿ ਅੱਡਾ ਮੁਖੀ ਦੇ ਫੜੇ ਜਾਣ ‘ਤੇ ਪਤਾ ਚੱਲੇਗਾ ਕਿ ਉਹ ਕਦੋਂ ਤੋਂ ਅੱਡਾ ਚੱਲਾ ਰਹੀ ਸੀ ਤੇ ਉਸ ਦੇ ਸੰਪਰਕ ‘ਚ ਕਿਹੜੇ-ਕਿਹੜੇ ਲੋਕ ਸਨ।