powercom electric stealer fine: ਲੁਧਿਆਣਾ (ਤਰਸੇਮ ਭਾਰਦਵਾਜ)- ਪਾਵਰਕਾਮ ਨੇ ਮਹਾਨਗਰ ‘ਚ ਬਿਜਲੀ ਦੀ ਚੋਰੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਮਲਾ ਇੱਥੇ ਪੰਚਸ਼ੀਲ ਕਾਲੋਨੀ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਸਖਸ਼ ਨੇ 3 ਸਾਲ ਤੋਂ ਮੀਟਰ ਖਰਾਬ ਹੋਣ ਦੇ ਬਾਵਜੂਦ ਲਗਾਤਾਰ ਬਿਜਲੀ ਦੀ ਵਰਤੋਂ ਕਰਦਾ ਰਿਹਾ ਅਤੇ ਇਲਾਕੇ ਦੇ ਰੀਡਰ ਨਾਲ ਮਿਲ ਕੇ ਲਗਾਤਾਰ ਵਿਭਾਗ ਨੂੰ ਚਪਤ ਲਗਾਉਂਦਾ ਰਿਹਾ। ਉਕਤ ਮੁਲਜ਼ਮ ‘ਚ 5.24 ਲੱਖ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ ਇਸ ਦੇ ਨਾਲ ਹੀ ਇਲਾਕੇ ‘ਚ ਰੀਡਿੰਗ ਲੈਣ ਵਾਲੇ ਰੀਡਰ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਬੰਧਿਤ ਰੀਡਿੰਗ ਲੈਣ ਦੇ ਲਈ ਕੰਪਨੀ ‘ਤੇ 10 ਲੱਖ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਹੁਣ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਟੀਮਾਂ ਬਣਾ ਕੇ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣੋ ਪੂਰਾ ਮਾਮਲਾ- ਦੱਸਣਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਨਫੋਰਸਮੈਂਟ ਵਿੰਗ ਦੀ ਇੱਕ ਟੀਮ ਨੇ ਲੁਧਿਆਣਾ ਸ਼ਹਿਰ ਦੇ ਪੰਚਸ਼ੀਲ ਕਾਲੋਨੀ ‘ਚ ਇੱਕ ਬਿਜਲੀ ਖਪਤਕਾਰ ਦੇ ਘਰ ਦੇ ਲ਼ੋਡ ਦੀ ਚੈਕਿੰਗ ਕੀਤੀ ਅਤੇ ਇਸ ਚੈਕਿੰਗ ‘ਚ ਖਪਤਕਾਰ ਦਾ ਲੋਡ ਲਗਭਗ ਡੈਡ ਗੁਣਾ,19.96 Kw ਦੀ ਬਜਾਏ 31.5 KW ਚੱਲਦਾ ਪਾਇਆ ਗਿਆ। ਖਪਤਕਾਰ ਦੇ ਮੀਟਰ ਦੀ ਡਿਸਪਲੇ ਖਰਬ ਪਾਈ ਗਈ ਖਪਤਕਾਰ ਦੇ ਮੀਟਰ ਨੂੰ ਸੀਲ ਪੈਕ ਕਰਵਾ ਕਿ ਐਮ.ਈ. ਲੈਬੋਰੇਟਰੀ ਲੁਧਿਆਣਾ ਵਿਖੇ ਚੈਕ ਕਰਵਾਇਆ ਗਿਆ ਤਾਂ ਮੀਟਰ ਦਾ ਅੰਦਰੂਨੀ ਡਾਟਾ ਡਾਊਨਲੋਡ ਕਰਕੇ ਖੰਗਾਲਿਆ ਗਿਆ ਤਾਂ ਪਾਇਆ ਕਿ ਖਪਤਕਾਰ ਮੀਟਰ ਰੀਡਰ ਨਾਲ ਮਿਲ ਕਿ ਧੋਖਾਧੜੀ ਨਾਲ ਆਪਣੀ ਅਸਲ ਖਪਤ 5 ਜੁਲਾਈ, 2017 ਤੋਂ ਛੁਪਾ ਰਿਹਾ ਸੀ, ਜਿਸ ਦੇ ਸਿੱਟੇ ਵਜੋਂ ਖਪਤਕਾਰ ਨੂੰ ਵੰਡ ਮੰਡਲ ਅਗਰ ਨਗਰ ਲੁਧਿਆਣਾ ਵੱਲੋਂ 5,24,234 ਰੁਪਏ ਦਾ ਜੁਰਮਾਨਾ ਪਾਇਆ ਗਿਆ ਅਤੇ ਮੀਟਰ ਰੀਡਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।ਸਬੰਧਿਤ ਰੀਡਿੰਗ ਲੈਣ ਵਾਲੀ ਕੰਪਨੀ ਨੂੰ ਵੀ 10 ਲੱਖ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।ਜੁਰਮਾਨਾ ਉਗਰਾਹੁਣ ਲਈ ਲੋਕਲ ਦਫਤਰ ਵੱਲੋਂ ਕਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਦੋਸ਼ੀਆਂ ਵਿਰੁੱਧ ਸਬੰਧੀ ਬਣਦੀ ਪੁਲਸ ਕਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ–