Ravana will be burnt: ਦੇਸ਼ ਭਰ ਵਿੱਚ ਦੁਸ਼ਹਿਰੇ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ ਦੁਸ਼ਹਿਰੇ ਦੇ ਤਿਉਹਾਰ ‘ਤੇ ਵੀ ਕੋਰੋਨਾ ਮਹਾਮਾਰੀ ਦਾ ਸੰਕਟ ਮੰਡਰਾਉਂਦਾ ਨਜਰ ਆ ਰਿਹਾ ਹੈ। ਜਿਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਹਰ ਸਾਲ ਦੁਸ਼ਹਿਰੇ ਦੇ ਤਿਉਹਾਰ ‘ਤੇ ਸਾੜੇ ਜਾਂਦੇ 90 ਫੁੱਟ ਦੇ ਰਾਵਣ ਦੀ ਲੰਬਾਈ ਕੱਟ ਕੇ 35 ਫੁੱਟ ਰਹਿ ਗਈ ਹੈ। ਇਨ੍ਹਾਂ ਹੀ ਨਹੀਂ ਇਸ ਵਾਰ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਨਹੀਂ ਜਲਾਏ ਜਾਣਗੇ। ਇਸ ਸਬੰਧੀ ਜਦੋਂ ਜੱਦੀ ਪੁਸ਼ਟੀ ਚਾਰ ਪੀੜੀਆਂ ਤੋਂ ਕੰਮ ਕਰਨ ਵਾਲੇ ਮੁਸਲਿਮ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੱਛਲੇ 28 ਸਾਲਾਂ ਤੋਂ ਉਹ ਰਾਵਣ ਬਣਾਉਣ ਦਾ ਕੰਮ ਕਰ ਰਹੇ ਹਨ। ਰਾਵਣ ਬਣਾਉਣ ਦੀ ਤਿਆਰੀ 3 ਮਹੀਨੇ ਪਹਿਲਾ ਹੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਚੰਡੀਗ੍ਹੜ, ਪੰਜਾਬ ,ਹਰਿਆਣਾ ,ਹਿਮਾਚਲ ,ਜੰਮੂ ਅਤੇ ਦਿੱਲੀ ਤੱਕ ਦੇ ਰਾਵਣ ਬਣਾਉਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਾਰ ਦਾ ਸਭ ਤੋਂ ਵੱਡਾ ਰਾਵਣ ਉਹ ਲੁਧਿਆਣਾ ਵਿੱਚ ਬਣਾ ਰਹੇ ਹਨ ਜੋ ਕਿ 35 ਫੁੱਟ ਲੰਬਾ ਹੈ। ਕੋਰੋਨਾ ਕਾਰਨ ਇਸ ਵਾਰ ਰਾਵਣ 35 ਫੁੱਟ ਲੰਬਾ ਹੋਵੇਗਾ। ਦੱਸ ਦਈਏ ਕਿ ਚਾਰ ਪੀੜੀਆਂ ਤੋਂ ਰਾਵਣ ਬਣਾਉਣ ਦਾ ਕੰਮ ਇੱਥੋ ਦੇ ਰਹਿੰਦੇ ਮੁਸਲਿਮ ਪਰਿਵਾਰ ਵਲੋਂ ਕੀਤਾ ਜਾਂਦਾ ਹੈ। ਅਤੇ ਇਸ ਵਾਰ ਵੀ ਪਰਿਵਾਰ ਵਲੋਂ ਦਰੇਸੀ ਗਰਾਉਂਡ ਵਿੱਚ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਰਾਵਣ ਬਣਾਉਣ ਵਾਲਾ ਨੌਜਵਾਨ ਚੋਥੀ ਪੀੜੀ ਚੋ ਹੈ ਜੋ ਕਿ ਇਕ ਸੋਫਟਵੇਅਰ ਇੰਜੀਨੀਅਰ ਹੈ ਉਹ ਵੀ ਆਪਣੇ ਪਿਤਾ ਨਾਲ ਰਾਵਣ ਬਣਾਉਣ ਦੇ ਕੰਮ ‘ਚ ਪਿਤਾ ਦਾ ਸਾਥ ਦੇ ਰਿਹਾ ਹੈ। ਉਸ ਨੌਜਵਾਨ ਨੇ ਕਿਹਾ ਕਿ ਅਸੀਂ ਹਰ ਸਾਲ ਰਾਵਣ ਦਾ ਨਿਊ ਡਿਜ਼ਾਈਨ ਤੇ ਨਿਊ ਟੈਕਨਾਲਿਜੀ ਲੈ ਕੇ ਆਨੇ ਹਾਂ। ਪਰ ਇਸ ਵਾਰ ਕੋਰੋਨਾ ਮਹਾਮਾਰੀ ਦੇ ਚਲਦਿਆ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ।