ਸ਼ਹਿਰ ਦੀ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਵਿੱਚ ਸਭ ਤੋਂ ਵੱਧ ਜ਼ਿੰਮੇਵਾਰ ਖੇਤਾਂ ਵਿੱਚ ਸਾੜੀ ਜਾ ਰਹੀ ਪਰਾਲੀ ਨੂੰ ਮੰਨਿਆ ਜਾ ਰਿਹਾ ਹੈ। ਦੀਵਾਲੀ ਤੋਂ ਪਹਿਲਾਂ 31 ਅਕਤੂਬਰ ਤੱਕ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ 850 ਘਟਨਾਵਾਂ ਸਾਹਮਣੇ ਆਈਆਂ ਸਨ। ਪਰ ਪਿਛਲੇ ਪੰਜ ਦਿਨਾਂ ਵਿੱਚ ਹੁਣ ਇਹ ਅੰਕੜਾ ਅਚਾਨਕ ਵਧ ਕੇ 2100 ਦੇ ਨੇੜੇ ਪਹੁੰਚ ਗਿਆ ਹੈ। ਜਦੋਂ ਕਿ ਇਕ ਦਿਨ ਵਿਚ 455 ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਕਾਬੂ ਕੀਤਾ ਗਿਆ ਹੈ। ਜਿਸ ਦਾ ਬੁਰਾ ਪ੍ਰਭਾਵ ਹੁਣ ਇਹ ਸਾਹਮਣੇ ਆਇਆ ਹੈ ਕਿ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਬਹੁਤ ਵੱਧ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ ਸ਼ੁੱਕਰਵਾਰ ਨੂੰ ਹਵਾ ਗੁਣਵੱਤਾ ਸੂਚਕ ਅੰਕ 292 ਅੰਕਾਂ ਨਾਲ ਮਾੜੀ ਸ਼੍ਰੇਣੀ ਵਿੱਚ ਦਰਜ ਹੋਈ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਇਸ ਪ੍ਰਦੂਸ਼ਣ ਤੋਂ ਰਾਹਤ ਤਾਂ ਹੀ ਮਿਲੇਗੀ ਜਦੋਂ ਤੇਜ਼ ਹਵਾਵਾਂ ਚੱਲਣਗੀਆਂ ਜਾਂ ਮੀਂਹ ਪਵੇਗਾ। ਆਈ.ਐੱਮ.ਡੀ. ਚੰਡੀਗੜ੍ਹ ਦੇ ਡਾਇਰੈਕਟਰ ਮਨਮੋਹਨ ਸਿੰਘ ਦੇ ਅਨੁਸਾਰ, 4-5 ਦਿਨਾਂ ਤੱਕ ਕੋਈ ਅਜਿਹਾ ਮਜ਼ਬੂਤ ਮੌਸਮ ਪ੍ਰਣਾਲੀ ਨਹੀਂ ਬਣ ਰਹੀ ਹੈ, ਜਿਸ ਕਾਰਨ ਮੀਂਹ ਪੈ ਸਕੇ। ਉੱਤਰ-ਪੱਛਮੀ ਹਵਾਵਾਂ ਦੀ ਰਫ਼ਤਾਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਧੂੰਆਂ ਦੂਰ ਹੋ ਸਕਦਾ ਹੈ। ਦੀਵਾਲੀ ਵਾਲੇ ਦਿਨ ਵੀ ਰਾਤ ਸਮੇਂ ਹਵਾਵਾਂ ਹਲਕੀ ਰਫ਼ਤਾਰ ਨਾਲ ਚੱਲੀਆਂ ਸਨ, ਜਿਸ ਕਾਰਨ ਧੂੰਏਂ ਦਾ ਅਸਰ ਜ਼ਿਆਦਾ ਨਹੀਂ ਸੀ। ਦੂਜੇ ਪਾਸੇ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਦੀਵਾਲੀ ਵਾਲੇ ਦਿਨ ਸ਼ਾਮ 4 ਵਜੇ ਤੱਕ ਹਵਾ ‘ਚ ਪ੍ਰਦੂਸ਼ਣ ਦਾ ਪੱਧਰ 209 ਅੰਕ ‘ਤੇ ਆ ਗਿਆ, ਜਦੋਂ ਕਿ ਰਾਤ ਭਰ ਪਟਾਕਿਆਂ ਕਾਰਨ ਅਤੇ ਪਰਾਲੀ ਸਾੜਨ ਕਾਰਨ 24 ਘੰਟਿਆਂ (ਸ਼ੁੱਕਰਵਾਰ ਸ਼ਾਮ 4 ਵਜੇ) ਦੌਰਾਨ ਹਵਾ ਦੀ ਗੁਣਵੱਤਾ ਸੂਚਕ ਅੰਕ 292 ਦਰਜ ਹੋਇਆ ਸੀ। ਪਰਾਲੀ ਅਤੇ ਪਟਾਕਿਆਂ ਦੇ ਧੂੰਏਂ ਕਾਰਨ ਹੁਣ ਵਾਤਾਵਰਨ ਧੁੰਦ ਵਿੱਚ ਬਦਲ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: