Two woman arrested supplying opium : ਪੰਜਾਬ ਸਰਕਾਰ ਦੇ 2 ਹਫਤਿਆਂ ‘ਚ ਨਸ਼ਾ ਖਤਮ ਕਰਨ ਵਾਲੇ ਦਾਅਵੇ ਲਗਾਤਾਰ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ।ਨਸ਼ਾ ਤਸਕਰਾਂ ਦੀ ਹਿੰਮਤ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ।ਹੁਣ ਨਸ਼ਾ ਤਸਕਰ ਦਿਨ ਦਿਹਾੜੇ ਨਸ਼ਾ ਵੇਚ ਰਹੇ ਹਨ।
ਪਰ ਪੰਜਾਬ ਸਰਕਾਰ ਨੂੰ ਇਸਦੀ ਭਿਨਕ ਤਕ ਨਹੀਂ ਲੱਗ ਰਹੀ।ਲੁਧਿਆਣਾ ਪੁਲਸ ਨੇ ਛਾਪੇਮਾਰੀ ਦੌਰਾਨ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤ ‘ਚ ਲਿਆ ਹੈ।ਜਿਨ੍ਹਾਂ ‘ਚ 2 ਔਰਤਾਂ ਵੀ ਸ਼ਾਮਲ ਹਨ।ਇਨ੍ਹਾਂ ਔਰਤਾਂ ਵਲੋਂ ਅਫੀਮ ਦੀ ਸਪਲਾਈ ਕੀਤੀ ਜਾਂਦੀ ਹੈ।ਐੱਸ.ਐੱਚ.ਓ. ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਲਾਕੇ ‘ਚ ਨਾਕਾਬੰਦੀ ਕੀਤੀ ਸੀ।ਇਸ ਦੌਰਾਨ ਪੁਲਸ ਨੂੰ ਜਾਣਕਾਰੀ ਮਿਲੀ ਕਿ ਦੋ ਔਰਤਾਂ ਅਫੀਮ ਸਪਲਾਈ ਕਰਨ ਜਾ ਰਹੀਆਂ ਹਨ।ਇਸ ਦੌਰਾਨ ਪੁਲਸ ਵਲੋਂ ਇਲਾਕੇ ‘ ‘ਚ ਨਾਕਾਬੰਦੀ ਕੀਤੀ ਗਈ।ਇਸ ਦੌਰਾਨ ਪੁਲਸ ਨੇ ਦੋਵਾਂ ਔਰਤਾਂ ਨੂੰ ਨਾਕਾਬੰਦੀ ਦੌਰਾਨ 510 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।ਪੁਲਸ ਵਲੋਂ ਪੁੱਛਗਿਛ ਦੌਰਾਨ ਔਰਤਾਂ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਅਫੀਮ ਲਿਆਈਆਂ ਸਨ।ਉਨ੍ਹਾਂ ਦੱਸਿਆ ਕਿ ਉਹ ਹਰਿਆਣਾ ਅੰਬਾਲਾ ਤੋਂ ਅਫੀਮ ਲਿਆ ਕੇ ਮਹਾਨਗਰ ‘ਚ ਇਸਦੀ ਤਸਕਰੀ ਕਰਦੀਆਂ ਸਨ।ਪੁਲਸ ਨੇ ਦੋਵਾਂ ਦੋਸ਼ੀ ਔਰਤਾਂ ਨੂੰ ਅਦਾਲਤ ‘ਚ ਪੇਸ਼ ਕੀਤਾ।ਜਿਥੇ ਦੋਵਾਂ ਨੂੰ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਦੱਸਣਯੋਗ ਹੈ ਕਿ ਦੋਵਾਂ ਦੋਸ਼ੀਆਂ ਦੀ ਪਛਾਣ ਮਾਡਲ ਟਾਊਨ ਨਗਰ ਕਮਲਾ ਨਗਰ ਨਿਵਾਸੀ ਬਲਜੀਤ ਕੌਰ ਅਤੇ ਉਸਦੀ ਸਾਥੀ ਸਰਬਜੀਤ ਕੌਰ ਵਜੋਂ ਹੋਈ ਹੈ।ਦੋਸ਼ੀ ਸਰਬਜੀਤ ਕੌਰ ਅਤੇ ਉਸਦੇ ਪਤੀ ਵਿਰੁੱਧ ਪਹਿਲਾਂ ਵੀ ਮਾਮਲਾ ਦਰਜ ਸੀ।ਉਹ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ‘ਤੇ ਜੇਲ ‘ਚੋਂ ਬਾਹਰ ਆਏ ਸਨ।ਪੁਲਸ ਨੇ ਦੋਸ਼ੀਆਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।ਫਿਲਹਾਲ ਪੁਲਸ ਪੁੱਛਗਿਛ ਲੱਗੀ ਹੋਈ ਹੈ।