unidentified men crematorium corona majri: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੇ ਇਕ ਪਿੰਡ ‘ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਥੇ ਇਕ ਪਿੰਡ ‘ਚ ਇਕ ਐਬੂਲੈਂਸ ‘ਚ ਕੁਝ ਅਣਪਛਾਤੇ ਬੰਦੇ ਸੰਸਕਾਰ ਕਰਨ ਪੁੱਜੇ ਸੀ ਪਰ ਮੌਕੇ ‘ਤੇ ਵਿਵਾਦ ਪੈਦਾ ਹੋਣ ਕਾਰਨ ਉਨ੍ਹਾਂ ਨੂੰ ਬਿਨਾ ਸੰਸਕਾਰ ਕੀਤੇ ਵਾਪਸ ਜਾਣਾ ਪਿਆ।
ਦੱਸਣਯੋਗ ਹੈ ਕਿ ਇਹ ਘਟਨਾ ਐਤਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ ਜਦੋਂ ਇੱਥੇ ਖੰਨਾ ਦੇ ਪਿੰਡ ਮਾਜਰੀ ਦੇ ਸ਼ਮਸ਼ਾਨਘਾਟ ‘ਚ ਐਬਲੈਂਸ ਪੁੱਜੀ, ਜਿਸ ‘ਚ ਲਾਸ਼ ਲੈ ਕੇ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਬਾਅਦ ‘ਚ ਇੱਕ ਆਟੋ ‘ਚ ਲੱਕੜੀਆਂ ਲੈ ਕੇ ਕੁਝ ਹੋਰ ਬੰਦੇ ਪੁੱਜੇ ਪਰ ਜਦੋਂ ਪਿੰਡ ਵਾਸੀਆਂ ਨੂੰ ਸਮਸ਼ਾਨਘਾਟ ‘ਚ ਐਬੂਲੈਂਸ ਆਉਣ ਬਾਰੇ ਪਤਾ ਲੱਗਿਆ ਤਾਂ ਕੁਝ ਲੋਕਾਂ ਉੱਥੇ ਪਹੁੰਚੇ ਅਤੇ ਅਣਪਛਾਤੇ ਬੰਦਿਆਂ ਤੋਂ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਨੇ ਦੱਸਿਆਂ ਕਿ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਦਾ ਕੋਈ ਵਾਲੀ-ਵਾਰਸ ਨਹੀਂ ਹੈ। ਇਸ ਲਈ ਅੰਤਿਮ ਸਸਕਾਰ ਕਰਨ ਲਈ ਇੱਥੇ ਆਏ ਹਨ। ਸੰਸਕਾਰ ਕਰਨ ਵਾਲਿਆਂ ਨੇ ਨਾ ਆਪਣੀ ਤੇ ਨਾ ਹੀ ਕੋਰੋਨਾ ਮਰੀਜ਼ ਦੀ ਕੋਈ ਪਹਿਚਾਣ ਦੱਸੀ। ਐਬੂਲੈਂਸ ਚੰਡੀਗੜ੍ਹ ਦੇ ਨੰਬਰ ਦੀ ਦੱਸੀ ਜਾਂਦੀ ਹੈ। ਉਨ੍ਹਾਂ ਅਣਪਛਾਤੇ ਬੰਦਿਆਂ ਨੇ ਪਿੰਡ ਵਾਲਿਅ ਨੂੰ ਬਾਅਦ ‘ਚ ਇੰਨ੍ਹਾਂ ਜ਼ਰੂਰ ਦੱਸਿਆ ਕਿ ਮਰੀਜ਼ ਦੀ ਮੌਤ ਪਟਿਆਲਾ ਦੇ ਹਸਪਤਾਲ ‘ਚ ਹੋਈ ਹੈ। ਕੋਰੋਨਾ ਮਰੀਜ਼ ਦਾ ਸੰਸਕਾਰ ਕਰਨ ਪਹੁੰਚ ਬੰਦਿਆਂ ਨੇ ਤਾਂ ਖੁਦ ਪੀ.ਪੀ.ਈ ਕਿੱਟਾਂ ਪਾਈਆ ਸੀ ਅਤੇ ਨਾ ਹੀ ਹੋਰ ਸੁਰੱਖਿਆ ਉਪਕਰਨ ਲੈ ਕੇ ਆਏ ਸੀ। ਸਿਰਫ ਮਾਸਕ ਨਾਲ ਹੀ ਚਿਹਰੇ ਅੱਧੇ ਢੱਕੇ ਹੋਏ ਸੀ। ਇਸ ਗੱਲ ਨੂੰ ਲੈ ਕੇ ਪਿੰਡ ਵਾਲਿਆਂ ਨੇ ਮੌਕੇ ‘ਤੇ ਪੁੱਜ ਕੇ ਵਿਰੋਧ ਕੀਤਾ ਅਤੇ ਬਿਨਾ ਸੰਸਕਾਰ ਤੋਂ ਉਨ੍ਹਾਂ ਲੋਕਾਂ ਨੂੰ ਵਾਪਿਸ ਭੇਜ ਦਿੱਤਾ ਅਤੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।