weather forecast morning temperature falls: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਠੰਡ ਆਪਣਾ ਪ੍ਰਚੁੰਡ ਰੂਪ ਦਿਖਾ ਰਹੀ ਹੈ। ਹਰ ਕੋਈ ਠੰਡ ਦੇ ਕਹਿਰ ਨੂੰ ਦੇਖ ਕੇ ਹੈਰਾਨ ਹੈ। ਅੱਜ ਸਵੇਰਸਾਰ ਉਸ ਸਮੇਂ ਲੋਕ ਕੰਬਣ ਨੂੰ ਮਜ਼ਬੂਰ ਹੋ ਗਏ ਜਦੋਂ ਸਵੇਰੇ ਲਗਭਗ 8 ਵਜੇ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਸਵੇਰਸਾਰ ਜੋ ਲੋਕ ਸੈਰ ਕਰਨ ਲਈ ਨਿਕਲੇ ਸੀ ਉਹ ਵੀ ਕੰਬ ਰਹੇ ਸੀ। ਇਸ ਦੌਰਾਨ ਧੁੰਦ ਵੀ ਦੇਖੀ ਗਈ। ਮੌਸਮ ਵਿਗਿਆਨਿਕਾਂ ਮੁਤਾਬਕ ਦਿਨੇ ਸ਼ੀਤਲਹਿਰ ਦਾ ਪ੍ਰਭਾਵ ਹੋਰ ਤੇਜ਼ ਹੋਵੇਗਾ, ਜਿਸ ਤੋਂ ਤਾਪਮਾਨ ਹੋਰ ਡਿੱਗੇਗਾ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਦਿਨ ਦੇ ਸਮੇਂ ਲੁਧਿਆਣਾਵਾਸੀਆਂ ਲਈ ਰਾਹਤ ਭਰਿਆ ਰਿਹਾ ਕਿਉਂਕਿ ਵੀਰਵਾਰ ਨੂੰ ਤਾਪਮਾਨ 14.7 ਡਿਗਰੀ ਸੈਲਸੀਅਸ ਜਦਕਿ ਘੱਟ ਤੋਂ ਘੱਟ 5.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਸਵੇਰਸਾਰ 10 ਵਜੇ ਤੋਂ ਬਾਅਦ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੀ। ਸੂਰਜ ਨਿਕਲਣ ਨਾਲ ਲੋਕਾਂ ਦੇ ਚਿਹਰੇ ਖਿੜ ਗਏ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 9.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਤੋਂ ਪਿਛਲੇ 50 ਸਾਲ ਦਾ ਰਿਕਾਰਡ ਟੁੱਟ ਗਿਆ ਸੀ ਹਾਲਾਂਕਿ ਵੀਰਵਾਰ ਨੂੰ ਸ਼ਾਮ 4 ਵਜੇ ਤੋਂ ਬਾਅਦ ਫਿਰ ਸੂਰਜ ਛਿਪ ਗਿਆ ਅਤੇ ਸ਼ੀਤਲਹਿਰ ਫਿਰ ਤੋਂ ਹਾਵੀ ਹੋ ਗਈ।
ਇਹ ਵੀ ਦੇਖੋ–