woman commit suicide ਲੁਧਿਆਣਾ, (ਤਰਸੇਮ ਭਾਰਦਵਾਜ)- ਅੱਜਕਲ੍ਹ ਦੀ ਦੌੜ ਭਰੀ ਜ਼ਿੰਦਗੀ ‘ਚ ਲੋਕਾਂ ਦਾ ਮਾਨਸਿਕ ਤਣਾਅ ਬਹੁਤ ਵਧਦਾ ਜਾ ਰਿਹਾ ਹੈ।ਲੋਕਾਂ ‘ਚ ਦੁੱਖਾਂ ਨੂੰ ਸਹਿਣ ਦੀ ਸ਼ਕਤੀ ਬਹੁਤ ਘੱਟਦੀ ਜਾ ਰਹੀ ਹੈ।ਜਿਸਦਾ ਨਤੀਜਾ ਨਿਕਲ ਰਿਹਾ ਹੈ ਸੂਬੇ ‘ਚ ਖੁਦਕੁਸ਼ੀਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ।ਜਗਰਾਓਂ ਪੁਲ ਕੋਲ ਮਿਲਟਰੀ ਕੈਂਪ ’ਚ ਬਣੇ ਕੁਆਰਟਰ ‘ਚ 3 ਬੱਚਿਆਂ ਦੀ ਮਾਂ ਨੇ ਸੋਮਵਾਰ ਨੂੰ ਸ਼ੱਕੀ ਹਾਲਾਤ ‘ਚ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ।
ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਡਵੀਜ਼ਨ ਨੰਬਰ-5 ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ‘ਚ ਰਖਵਾ ਦਿੱਤੀ ਹੈ,ਮ੍ਰਿਤਕਾ ਦੀ ਪਛਾਣ ਮਧੂਬਾਲਾ(36) ਵਜੋਂ ਹੋਈ ਹੈ। ਮ੍ਰਿਤਕਾ ਦਾ ਪਤੀ ਮੁਨੀਸ਼ ਫ਼ੌਜੀ ਹੈ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਦਾ ਸਭ ਤੋਂ ਵੱਡਾ ਬੇਟਾ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ ਅਤੇ 6 ਮਹੀਨੇ ਪਹਿਲਾਂ 11 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ।ਇਸ ਪਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਸੋਮਵਾਰ ਦੁਪਹਿਰ ਨੂੰ ਕਮਰੇ ‘ਚ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਹਿਮਾਚਲ ਤੋਂ ਪੇਕਿਆਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।