moga most ambitious districts country: ਪੰਜਾਬ ਦੇ ਮੋਗਾ ਜ਼ਿਲ੍ਹੇ ਨੂੰ ਭਾਰਤ ਸਰਕਾਰ ਦੇ ਨੀਤੀ ਕਮਿਸ਼ਨ ਵੱਲੋਂ ਜੁਲਾਈ ਮਹੀਨੇ ‘ਚ ਜਾਰੀ ਕੀਤੀ ਗਈ ‘ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ’ ਰੈਕਿੰਗ ‘ਚ ਦੇਸ਼ ਦੇ ਸਭ ਤੋਂ ਵੱਧ 5 ਉਤਸ਼ਾਹੀ ਜ਼ਿਲ੍ਹਿਆਂ ਦੀ ਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਨੀਤੀ ਕਮਿਸ਼ਨ ਵੱਲੋਂ ਕਰਵਾਏ ਜਾਂਦੇ ਇਸ ਪ੍ਰੋਗਰਾਮ ਨੂੰ ਮਹੀਨਾਵਾਰ ਆਧਾਰ ‘ਤੇ ਦਰਜਾ ਦਿੱਤਾ ਜਾਂਦਾ ਹੈ।
ਡੀ.ਸੀ ਨੇ ਦੱਸਿਆ ਹੈ ਕਿ ਇਨ੍ਹਾਂ 5 ਖੇਤਰਾਂ ਤੋਂ ਸਬੰਧਿਤ ਸੰਕੇਤਕਾਂ ਅਨੁਸਾਰ ਕੀਤੇ ਗਏ ਕੰਮ ਦਾ ਡਾਟਾ ਹਰ ਮਹੀਨੇ ਆਨਲਾਈਨ ਅਪਡੇਟ ਕੀਤਾ ਜਾਂਦਾ ਹੈ, ਜਿਸ ਦੀ ਸਮੇਂ-ਸਮੇਂ ‘ਤੇ ਉਨ੍ਹਾਂ ਦੁਆਰਾ ਸਮੀਖਿਆ ਕੀਤੀ ਜਾਂਦੀ ਹੈ। 2 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਵਿਭਾਗਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਜ਼ਿਲ੍ਹਾਂ ਮੋਗਾ ਦੇ ਕੁੱਲ 117 ਐਸਪੀਰੇਸ਼ਨਲ ਜ਼ਿਲ੍ਹਿਆਂ ‘ਚ ਜੂਨ 2020 ਦੇ ਮਹੀਨੇ ਲਈ ਡਾਟਾ ਰੈਕਿੰਗ ‘ਚ ਪੰਜਵਾਂ ਸਥਾਨ ਹਾਸਿਲ ਕੀਤਾ ਹੈ। ਡੀ.ਸੀ ਨੇ ਇਸ ਉਪਲੱਬਧੀਆਂ ਦੇ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਭਵਿੱਖ ‘ਚ ਹੋਰ ਚੰਗਾ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਟੀਮ ਵਰਕ ਦੇ ਬਿਨਾਂ ਰੈਕਿੰਗ ‘ਚ ਇਹ ਸੁਧਾਰ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ ‘ਚ ਰੈਕਿੰਦ ‘ਚ ਹੋਰ ਸੁਧਾਰ ਹੋਵੇਗਾ।
ਦੱਸਣਯੋਗ ਹੈ ਕਿ ‘ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ’ ਭਾਰਤ ਸਰਕਾਰ ਦੁਆਰਾ ਸਾਲ 2018 ‘ਚ ਲਾਂਚ ਕੀਤਾ ਗਿਆ ਸੀ। ਜ਼ਿਲ੍ਹਾਂ ਮੋਗਾ ਸਮੇਤ ਦੇਸ਼ ਭਰ ਦੇ 117 ਜ਼ਿਲ੍ਹਿਆਂ ਨੂੰ ‘ਐਸਪੀਰੇਸ਼ਨਲ ਜ਼ਿਲ੍ਹਿਆਂ’ ਦੇ ਰੂਪ ‘ਚ ਚੁਣਿਆ ਗਿਆ ਸੀ। ਇਸ ਯੋਜਨਾ ਤਹਿਤ 5 ਖੇਤਰਾਂ ਜਿਵੇਂ ਸਿਹਤ, ਸਿੱਖਿਆ, ਖੇਤੀ ਅਤੇ ਪਾਣੀ ਦੇ ਸਰੋਤ, ਵਿੱਤੀ ਸ਼ਮੂਲੀਅਤ ਅਤੇ ਕੌਸ਼ਲ ਵਿਕਾਸ ਅਤੇ ਬੁਨਿਆਦੀ ਢਾਂਚੇ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਪ੍ਰੋਗਰਾਮ ਦਾ ਉਦੇਸ਼ ਚੁਣੇ ਜ਼ਿਲ੍ਹਿਆਂ ਨੂੰ ਜੀਵਨ ਪੱਧਰ ‘ਚ ਸੁਧਾਰ ਕਰਨ ਅਤੇ ਆਪਣੇ ਨਿਵਾਸੀਆਂ ਦੀ ਜੀਵਨ ਸਥਿਤੀਆਂ ‘ਚ ਸੁਧਾਰ ਕਰਨਾ ਹੈ।