mohali polythene used despite restrictions: ਮੋਹਾਲੀ ਸ਼ਹਿਰ ‘ਚ ਪਾਲੀਥੀਨ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ ਪਰ ਫਿਰ ਵੀ ਇੱਥੇ ਸ਼ਰੇਆਮ ਦੁਕਾਨਾਂ ਅਤੇ ਬਜ਼ਾਰਾਂ ‘ਚ ਪਾਲੀਥੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਉਦਾਹਰਨ ਸ਼ਹਿਰ ‘ਚ ਸੜਕਾਂ ਦੇ ਕਿਨਾਰਾ ਲੱਗੇ ਢੇਰਾਂ ਤੋਂ ਪਤਾ ਲੱਗ ਰਿਹਾ ਹੈ। ਇਸ ਕਾਰਨ ਸ਼ਹਿਰ ‘ਚ ਘੁੰਮਣ ਵਾਲੇ ਆਵਾਰਾ ਪਸ਼ੂ ਸੜਕਾਂ ‘ਤੇ ਪਏ ਪਾਲੀਥੀਨ ਨੂੰ ਖਾ ਕੇ ਮਰਨ ਲਈ ਮਜ਼ਬੂਰ ਹੋ ਰਹੇ ਹਨ। ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਵੀ ਦਾਇਰ ਕੀਤੀ ਗਈ, ਜਿਸ ‘ਤੇ ਡੀ.ਸੀ ਮੋਹਾਲੀ, ਨਗਰ ਨਿਗਮ ਕਮਿਸ਼ਨਰ ਮੋਹਾਲੀ ਅਤੇ ਹੋਰ ਕਈ ਉੱਚ ਅਧਿਕਾਰੀਆਂ ਨੂੰ ਪਾਰਟੀ ਬਣਾਈ ਹੈ ਪਰ ਇਸ ਦੇ ਬਾਵਜੂਦ ਵੀ ਸ਼ਹਿਰ ‘ਚ ਪਾਲੀਥੀਨ ਨੂੰ ਪੂਰੀ ਤਰ੍ਹਾਂ ਨਾਲ ਬੈਨ ਕਰਨ ਅਤੇ ਇਸ ਦੀ ਵਰਤੋਂ ਨੂੰ ਬੰਦ ਕਰਨ ਨੂੰ ਲੈ ਕੇ ਨਿਗਮ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਇਰ ਪਾਲੀਥੀਨ ਬੈਨ ਨੂੰ ਲੈ ਕੇ ਪਾਲੀਥੀਨ ਬੈਨ ਨੂੰ ਲੈ ਕੇ ਪਟੀਸ਼ਨ ‘ਤੇ ਜਦੋਂ ਮਾਮਲੇ ਦੀ ਸੁਣਵਾਈ ਨੇੜੇ ਆਉਂਦੀ ਹੈ ਤਾਂ ਜਾ ਕੇ ਨਿਗਮ ਦੀ ਟੀਮ ਸ਼ਹਿਰ ‘ਚ ਸਿਰਫ ਖਾਨਾਪੂਰਤੀ ਕਰਨ ਲਈ ਕਾਰਵਾਈ ਕਰਨ ਦੇ ਲਈ ਨਿਕਲਦੀ ਹੈ ਪਰ ਉਸ ਤੋਂ ਬਾਅਦ ਇਹ ਕੰਮ ਵਿਚਾਲੇ ਹੀ ਛੱਡ ਦਿੱਤਾ ਜਾਂਦਾ ਹੈ, ਜਿਸ ਦਾ ਆਲਮ ਇਹ ਹੈ ਕਿ ਇਸ ਸਮੇਂ ਵੀ ਸ਼ਹਿਰ ਦੇ ਬਾਜ਼ਾਰਾਂ ‘ਚ ਹਰ ਦੁਕਾਨ ‘ਤੇ ਪਾਲੀਥੀਨ ਦਾ ਖੁੱਲੇਆਮ ਵਰਤੋਂ ਕੀਤੀ ਜਾ ਰਹੀ ਹੈ।
ਪਸ਼ੂਆਂ ਦੀ ਮੌਤ ਦਾ ਕਾਰਨ- ਪਾਲੀਥੀਨ ਦੀ ਵਰਤੋਂ ਇੰਨੀ ਜਿਆਦਾ ਖਤਰਨਾਕ ਹੈ ਕਿ ਉਸ ਦੇ ਕਾਰਨ ਕਈ ਪਸ਼ੂਆਂ ਦੀ ਮੌਤ ਹੁੰਦੀ ਹੈ। ਸੜਕਾਂ ‘ਤੇ ਘੁੰਮਣ ਵਾਲੇ ਲਾਵਾਰਿਸ ਪਸ਼ੂ ਇੱਥੇ ਡਿੱਗੇ ਪਾਲੀਥੀਨ ਨੂੰ ਖਾ ਜਾਂਦੇ ਹਨ ਜੋ ਕਿ ਬਾਅਦ ‘ਚ ਪੇਟ ‘ਚ ਜਾ ਕੇ ਐਸਿਡ ਦਾ ਰੂਪ ਧਾਰਨ ਕਰ ਲੈਂਦਾ ਹੈ ਜੋ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ। ਇਸ ਦੀ ਉਦਾਹਰਨ ਉਦੋਂ ਸਾਹਮਣੇ ਆਈ ਜਦੋਂ ਇਕ ਪਸ਼ੂ ਦੀ ਮੌਤ ਹੋਣ ਤੋਂ ਬਾਅਦ ਜਦੋਂ ਉਸ ਦਾ ਪੋਸਟਮਾਰਟਮ ਕੀਤਾ ਗਿਆ ਸੀ ਤਾਂ ਉਸ ਗਾਂ ਦੇ ਪੇਟ ‘ਚੋਂ ਲਗਭਗ 45 ਕਿਲੋ ਪਾਲੀਥੀਨ ਨਿਕਲਿਆ ਸੀ ਜੋ ਕਿ ਉਸ ਦੀ ਮੌਤ ਦਾ ਕਾਰਨ ਬਣਿਆ ਸੀ।