ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਸਟਾਰ ਲਿੰਕ ਸੈਟੇਲਾਈਟ ਸ਼ੁੱਕਰਵਾਰ ਸ਼ਾਮ ਨੂੰ ਭਾਰਤ ਦੇ ਅਸਮਾਨ ਤੋਂ ਲੰਘਿਆ। ਇਹ ਨਜ਼ਾਰਾ ਪੰਜਾਬ ‘ਚ ਕਰੀਬ 15 ਮਿੰਟ ਤੱਕ ਦੇਖਣ ਨੂੰ ਮਿਲਿਆ। ਫੋਟੋਆਂ ਅਤੇ ਵੀਡੀਓਜ਼ ਵਿੱਚ ਇੱਕ ਚਮਕਦਾਰ ਲਕੀਰ ਦਿਖਾਈ ਦਿੱਤੀ। ਇੰਝ ਮਹਿਸੂਸ ਹੋਇਆ ਜਿਵੇਂ ਕੋਈ ਰੇਲਗੱਡੀ ਅਸਮਾਨ ਵਿੱਚੋਂ ਲੰਘ ਰਹੀ ਹੋਵੇ। ਪਹਿਲਾਂ ਤਾਂ ਲੋਕ ਇਹ ਨਜ਼ਾਰਾ ਦੇਖ ਕੇ ਡਰ ਗਏ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਫੋਟੋਆਂ ਖਿੱਚੀਆਂ ਅਤੇ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਉੱਤਰ ਭਾਰਤ ਵਿੱਚ ਸ਼ਾਮ ਕਰੀਬ 7 ਵਜੇ ਸਟਾਰ ਲਿੰਕ ਦੇਖਿਆ ਗਿਆ। ਅਸਮਾਨ ਵਿੱਚ ਚਮਕਦੀ ਲਕੀਰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ ਇਲਾਕੇ ਤੋਂ ਇਲਾਵਾ ਜੰਮੂ ਵਿੱਚ ਵੀ ਦੇਖਣ ਨੂੰ ਮਿਲੀ। ਇਹ ਨਜ਼ਾਰਾ ਕਰੀਬ 10 ਤੋਂ 15 ਮਿੰਟ ਤੱਕ ਦੇਖਿਆ ਗਿਆ। ਇਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸੁਰੱਖਿਆ ਏਜੰਸੀਆਂ ਨੇ ਵੀ ਇਸ ਦਾ ਰਾਜ਼ ਜਾਣਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਤੋਂ ਇਲਾਵਾ ਦੁਨੀਆ ਦੇ ਕਈ ਦੇਸ਼ਾਂ ‘ਚ ਲਾਈਟਾਂ ਦੀ ਇਹ ਲਾਈਨ ਦੇਖਣ ਨੂੰ ਮਿਲੀ। ਜੰਮੂ-ਕਸ਼ਮੀਰ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਜੰਮੂ ਜ਼ੋਨ ਦੇ ਏਡੀਜੀ ਪੁਲਿਸ ਮੁਕੇਸ਼ ਸਿੰਘ ਨੇ ਦੱਸਿਆ ਕਿ ਇਹ ਸਟਾਰ ਲਿੰਕ ਸੈਟੇਲਾਈਟ ਹੈ, ਜੋ ਭਾਰਤ ਦੇ ਉੱਪਰੋਂ ਲੰਘਿਆ ਹੈ।
ਵੀਡੀਓ ਲਈ ਕਲਿੱਕ ਕਰੋ -: