ਅੰਮ੍ਰਿਤਸਰ ਵਿਚ ਨੈਸ਼ਨਲ ਲੈਵਲ ਦੇ ਸ਼ੂਟਰ ਖਿਡਾਰੀ ਹੁਨਰਦੀਪ ਸਿੰਘ ਨੇ ਆਤਮਹੱਤਿਆ ਕਰ ਲਈ। ਇਸ ਦਾ ਕਾਰਨ ਪ੍ਰਤੀਯੋਗਤਾ ਵਿਚ ਉਸ ਦਾ ਸਿਲੈਕਸ਼ਨ ਨਾ ਹੋਣਾ ਮੰਨਿਆ ਜਾ ਰਿਹਾ ਹੈ। ਹੁਨਰਦੀਪ ਸਿੰਘ ਦੀ ਮੌਤ ਨਾਲ ਪੂਰੇ ਪਰਿਵਾਰ ਵਿਚ ਚੀਕ-ਚਿਹਾੜਾ ਮਚ ਗਿਆ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪਿਛਲੇ ਕੁਝ ਦਿਨਾਂ ਤੋਂ ਉਹ ਕਾਫੀ ਪ੍ਰੇਸ਼ਾਨ ਸੀ ਜਿਸ ਦੇ ਚੱਲਦਿਆਂ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਅਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਵੀ ਪਤਾ ਲੱਗਾ ਹੈ ਕਿ ਉਸ ਦੀ ਬਾਂਹ ‘ਤੇ ਸੱਟ ਲੱਗੀ ਸੀ, ਜਿਸ ਨੂੰ ਉਹ ਰਿਕਵਰ ਕਰ ਰਿਹਾ ਸੀ ਕਿ ਇਸੇ ਦੌਰਾਨ ਸਿਲੈਕਸ਼ਨ ਮੈਚ ਆ ਗਏ ਪਰ ਸੱਟ ਲੱਗਣ ਕਾਰਨ ਉਹ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਣ ਵਿਚ ਸਫਲ ਨਹੀਂ ਹੋ ਸਕਿਆ। ਜਿਸ ਕਾਰਨ ਉਹ ਡਿਪ੍ਰੈਸ਼ਨ ਵਿਚ ਰਹਿਣ ਲੱਗਾ ਤੇ ਬੀਤੀ ਰਾਤ ਉਸ ਨੇ ਖੁਦ ਨੂੰ ਗੋਲੀ ਮਾਰ ਲਈ।

ਹੁਨਰਦੀਪ ਦੇ ਕੋਚ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਹੋਣਹਾਰ ਖਿਡਾਰੀ ਗੁਆ ਦਿੱਤਾ। ਸਟੇਟ ਤੇ ਨੈਸ਼ਨਲ ਲੈਵਲ ‘ਤੇ ਉਸ ਨੇ ਕਈ ਮੈਡਲ ਜਿੱਤੇ ਸਨ ਪਰ ਇਸ ਗੱਲ ਤੋਂ ਸਾਰੇ ਹੈਰਾਨ ਹਨ ਕਿ ਉਸ ਨੇ ਆਤਮਹੱਤਿਆ ਵਰਗਾ ਕਦਮ ਕਿਉਂ ਚੁੱਕਿਆ। ਕੋਚ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਹੋਣਹਾਰ ਖਿਡਾਰੀ ਹੀ ਨਹੀਂ ਸਗੋਂ ਇੱਕ ਬੇਟਾ ਵੀ ਗੁਆ ਦਿੱਤਾ।
ਦੇਖੋ ਵੀਡੀਓ :
Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food























