ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਵੱਡੇ ਐਲਾਨ ਕੀਤੇ ਜਾ ਰਹੇ ਹਨ। ਉਥੇ ਪਿੰਡਾਂ ਵਿੱਚ ਬਿਜਲੀ ਨੂੰ ਲੈ ਕੇ ਵੀ ਕਈ ਐਲਾਨ ਕੀਤੇ ਗਏ ਸਨ। ਪਰ ਅੱਜ ਉਸ ਸਮੇਂ ਪਿੰਡ ਤਾਜੋਕੇ ਵਿਖੇ ਮਾਹੌਲ ਤਣਾਅਪੂਰਵਕ ਹੋ ਗਿਆ ਜਦ ਬਿਜਲੀ ਬੋਰਡ ਵੱਲੋਂ ਪਿੰਡ ਵਾਟਰ ਵਰਕਸ ਟੈਂਕੀ ਤੇ ਡਿਜੀਟਲ ਬਿਜਲੀ ਮੀਟਰ ਦਾ ਪਤਾ ਲੱਗਿਆ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤਪਾ ਬਿਜਲੀ ਬੋਰਡ ਵਿਚ ਉੱਚ ਅਧਿਕਾਰੀਆਂ ਨੂੰ ਵਾਟਰ ਵਰਕਸ ਵਿਚ ਲੱਗੇ ਬਿਜਲੀ ਦੇ ਮੀਟਰ ਨੂੰ ਪੁੱਟ ਲਿਆਉਣ ਦੀ ਚਿਤਾਵਨੀ ਦੇ ਦਿੱਤੀ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਤਾਜੋਕੇ ਵਿਖੇ ਲੱਗੀ ਵਾਟਰ ਵਰਕਸ ਦੇ ਪਾਣੀ ਦੀ ਸਹੂਲਤ ਹੈ ਪਿੰਡ ਦੇ ਤਿੰਨ ਹਜ਼ਾਰ ਪਰਿਵਾਰਕ ਮੈਂਬਰ ਰਹਿੰਦੇ ਹਨ।
ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਬਿਜਲੀ ਬੋਰਡ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੀ ਚੁੰਨੀ ਸਰਕਾਰ ਕਹਿੰਦੀ ਹੈ ਕਿ ਪਿੰਡਾਂ ਵਿੱਚ ਬਿਜਲੀ ਬਿੱਲ ਮੁਆਫ ਕਰ ਦੇਵੇਗੀ ਅਤੇ ਕਿਸਾਨਾ ਪਿੰਡ ਵਾਸੀਆਂ ਨੂੰ ਬਿਜਲੀ ਦੀ ਸਮੱਸਿਆ ਤੋਂ ਰਾਹਤ ਦੇ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਭਾਰਤ ਬੰਦ ਸਮੇਂ ਧਰਨੇ ਤੇ ਬੈਠੇ ਹੋਣ ਦੇ ਚਲਦਿਆਂ ਬਿਜਲੀ ਬੋਰਡ ਵੱਲੋਂ ਚੋਰੀ ਚਪੀਤੇ ਕਈ ਪਿੰਡਾਂ ਵਿੱਚ ਡਿਜੀਟਲ ਮੀਟਰ ਲਾ ਕੇ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ.ਰੋਸ ਕਰ ਰਹੀ ਕਿਸਾਨਾਂ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਪਿੰਡ ਵਾਟਰ ਵਰਕਸ ਤੇ ਕੋਈ ਬਿਜਲੀ ਬੋਰਡ ਦਾ ਅਧਿਕਾਰੀ ਮੀਟਰ ਲਾਉਣ ਆਉਂਦਾ ਹੈ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਬਿਜਲੀ ਬੋਰਡ ਅਤੇ ਸਰਕਾਰ ਦੀ ਹੋਵੇਗੀ।
ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੇ ਬਿਜਲੀ ਬੋਰਡ ਵੱਲੋਂ ਜੋ ਨਵੇਂ ਮੀਟਰ ਪਿੰਡਾਂ ਦੇ ਵਾਟਰ ਵਰਕਸ ਤੇ ਲਾਏ ਜਾ ਰਹੇ ਹਨ। ਉਨ੍ਹਾਂ ਵਿੱਚ ਸਿਮ ਕਾਰਡ,ਕੈਮਰਾ ਅਤੇ ਸੈਂਸਰ ਤੋਂ ਇਲਾਵਾ ਆਨਲਾਈਨ ਸਿਸਟਮ ਲੱਗਾ ਹੈ। ਵੱਧ ਬਿਜਲੀ ਲੋੜ ਅਤੇ ਆਨਲਾਈਨ ਰੀਡਿੰਗ ਸਿਸਟਮ ਲੱਗਾ ਹੈ। ਜਿਸ ਦੇ ਵੱਡੇ ਬਿਜਲੀ ਬਿੱਲ ਪਿੰਡ ਵਾਸੀਆਂ ਨੂੰ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸੈਂਟਰ ਸਰਕਾਰ ਵੱਲੋਂ ਐਲਾਨੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਆਰਥਿਕ ਹਾਲਾਤ ਬਹੁਤ ਮਾੜੇ ਹਨ। ਦੂਜੇ ਪਾਸੇ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਅਤੇ ਬਿਜਲੀ ਬੋਰਡ ਵੱਲੋਂ ਨਵੇਂ ਹੁਕਮਾਂ ਰਾਹੀਂ ਪਿੰਡਾਂ ਦੇ ਵਾਟਰ ਵਰਕਸਾ ਤੇ ਲੱਗ ਰਹੇ ਬਿਜਲੀ ਦੇ ਡਿਜੀਟਲ ਬਿਜਲੀ ਮੀਟਰਾਂ ਰਾਹੀਂ ਲੋਕਾਂ ਦਾ ਆਰਥਿਕ ਨੁਕਸਾਨ ਹੋਵੇਗਾ। ਪਿੰਡ ਵਾਸੀਆਂ ਨੇ ਇਕੱਠਿਆਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਦੁਬਾਰਾ ਬਿਜਲੀ ਬੋਰਡ ਵਾਲੇ ਉਨ੍ਹਾਂ ਦੇ ਪਿੰਡਾਂ ਦੇ ਵਾਟਰ ਵਰਕਸਾਂ ਤੇ ਬਿਜਲੀ ਮੀਟਰ ਲੱਗੇ ਤਾਂ ਸਖ਼ਤ ਵਿਰੋਧ ਕੀਤਾ ਜਾਵੇਗਾ.
ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਬਿਜਲੀ ਬੋਰਡ ਨੇ ਲਾਏ ਹੋਏ ਮੀਟਰ ਨੂੰ ਪਟਨਾ ਹੀ ਮੁਨਾਸਿਬ ਸਮਝਿਆ। ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਲੱਗਿਆ ਮੀਟਰ ਪੱਟ ਲਿਆ. ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਜਦ ਇਸ ਮਾਮਲੇ ਸਬੰਧੀ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਦਫ਼ਤਰਾਂ ਵਿੱਚ ਖਾਲੀ ਕੁਰਸੀਆਂ ਨਜ਼ਰ ਆਈਆਂ।
ਦੇਖੋ ਵੀਡੀਓ : Big Breaking: ਨਵਜੋਤ ਸਿਧੂ ਤੋਂ ਬਾਅਦ ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫਾ, ਸਿਆਸਤ ‘ਚ ਭੂਚਾਲ…