ਪੰਜਾਬ ਵਿੱਚ ਪਾਕਿਸਤਾਨੀ ਮਹਿਲਾ ਪੱਤਰਕਾਰ ਅਰੂਸਾ ਆਲਮ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਦੇ ਸਬੰਧਾਂ ਦੀ ਜਾਂਚ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਅਰੂਸਾ ਆਲਮ ਦੀਆਂ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਜਿਸ ਵਿੱਚ ਉਹ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਪਤਨੀ ਅਤੇ ਨੂੰਹ ਦੇ ਨਾਲ ਨਜ਼ਰ ਆ ਰਹੀ ਹੈ। ਇਹ ਉਹੀ ਅਰੂਸਾ ਆਲਮ ਹੈ, ਜਿਸ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਨਾਲ ਉਸ ਦੀ ਪਤਨੀ ਨੇ ਰੰਗੇ ਹੱਥੀਂ ਫੜਿਆ ਸੀ।
ਅਰੂਸਾ ਆਲਮ ਪਾਕਿਸਤਾਨ ਦੀ ਡਿਫੈਂਸ ਪੱਤਰਕਾਰ ਹੈ। ਅਰੂਸਾ ਅਕਲੀਨ ਅਖਤਰ ਦੀ ਧੀ ਹੈ, ਜੋ ਪਾਕਿਸਤਾਨ ਵਿੱਚ ‘ਰਾਣੀ ਜਨਰਲ’ ਵਜੋਂ ਮਸ਼ਹੂਰ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰੂਸਾ ਆਲਮ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲੀ ਮੁਲਾਕਾਤ 2004 ਵਿੱਚ ਪਾਕਿਸਤਾਨ ਫੇਰੀ ਦੌਰਾਨ ਹੋਈ ਸੀ। ਜਿਸ ਤੋਂ ਬਾਅਦ ਅਰੂਸਾ ਆਲਮ ਕਈ ਵਾਰ ਭਾਰਤ ਆ ਚੁੱਕੀ ਹੈ। ਉਨ੍ਹਾਂ ਨੂੰ ਅਮਰਿੰਦਰ ਸਿੰਘ ਨਾਲ ਵੀ ਦੇਖਿਆ ਗਿਆ ਹੈ। ਪਾਕਿਸਤਾਨੀ ਮੀਡੀਆ ਦੇ ਅਨੁਸਾਰ, ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਅਤੇ ਅਰੂਸਾ ਆਲਮ ਘਰ ਵਿੱਚ ਰੰਗੇ ਹੱਥੀਂ ਫੜੇ ਗਏ ਸਨ। ਆਈਐੱਸਆਈ ਮੁਖੀ ਦੀ ਕਰਤੂਤ ਵੇਖ ਕੇ ਉਸਦੀ ਪਤਨੀ ਇੰਨੀ ਗੁੱਸੇ ਹੋ ਗਈ ਕਿ ਉਸਨੇ ਗੋਲੀ ਚਲਾ ਦਿੱਤੀ। ਇਸ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਮੀਡੀਆ ਵਿੱਚ ਆ ਗਈ। ਜੀਓ ਟੀਵੀ ਦੇ ਪੱਤਰਕਾਰ ਹਾਮਿਦ ਮੀਰ ਨੇ ਆਈਐੱਸਆਈ ਮੁਖੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੱਤਰਕਾਰਾਂ ’ਤੇ ਹੋਰ ਹਮਲੇ ਹੋਏ ਤਾਂ ਉਹ ਨਵੀਂ ਜਨਰਲ ਰਾਣੀ ਨਾਲ ਆਪਣੇ ਸਬੰਧਾਂ ਦਾ ਪੂਰਾ ਵੇਰਵਾ ਦੁਨੀਆਂ ਸਾਹਮਣੇ ਜ਼ਾਹਰ ਕਰਨਗੇ। ਪਾਕਿਸਤਾਨੀ ਪੱਤਰਕਾਰ ਦੋਸ਼ ਲਗਾਉਂਦੇ ਰਹਿੰਦੇ ਹਨ ਕਿ ਦੇਸ਼ ਦੇ ਫੌਜੀ ਅਧਿਕਾਰੀ ਅਤੇ ਡਿਪਲੋਮੈਟ ਅਮਰੀਕਾ ਵਿੱਚ ਔਰਤਾਂ ਨਾਲ ਰਾਤ ਕੱਟਣ ਲਈ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: