ਪਾਕਿਸਤਾਨ ਵੱਲੋਂ ਲਗਾਤਾਰ ਬਾਰਡਰ ‘ਤੇ ਘੁਸਪੈਠ ਕਰਨ ਦੀ ਕੋਈ ਨਾ ਕੋਈ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਡ੍ਰੋਨ ਨੂੰ ਭਾਰਤ ਦੀ ਸਰਹੱਦ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਕਦੇ ਘੁਸਪੈਠੀਏ ਮਾਰੇ ਜਾ ਰਹੇ ਹਨ।
24 ਦਸੰਬਰ ਨੂੰ ਸਵੇਰੇ 5 ਵਜੇ ਪਾਕਿਸਤਾਨ ਵੱਲੋਂ ਛੱਡਿਆ ਗਿਆ ਇੱਕ ਗੁਬਾਰਾ ਜਿਵੇਂ ਹੀ ਭਾਰਤ ਦੀ ਸਰਹੱਦ ਅੰਦਰ ਦਾਖਲ ਹੋਇਆ ਤਾਂ ਉਸ ਨੂੰ 73 ਬਟਾਲੀਅਨ ਦੇ ਫੌਜੀ ਰਾਜੇਂਦਰ ਕੁਮਾਰ ਨੇ ਦੋ ਰਾਊਂਡ ਫਾਇਰ ਕਰਕੇ ਡਿਗਾ ਦਿੱਤਾ।
ਦੱਸ ਦੇਈਏ ਕਿ ਗੁਬਾਰਾ ਸਿਰਫ 30 ਫੁੱਟ ਦੀ ਉਚਾਈ ‘ਤੇ ਹੀ ਸੀ। ਫੌਜੀ ਰਾਜੇਂਦਰ ਨੇ ਆਪਣੀ ਪਰਸਨਲ ਬੰਦੂਕ ਨਾਲ ਦੋ ਰਾਊਂਡ ਫਾਇਰ ਕਰਕੇ ਇਸ ਨੂੰ ਡਿਗਾ ਦਿੱਤਾ। ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਡੀ. ਆਈ. ਜੀ. ਮੁਤਾਬਕ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਸੰਘਣੀ ਧੁੰਦ ਕਾਰਨ ਸਰਹੱਦ ਪਾਰੋਂ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਵੀ ਚੌਕਸ ਹਨ ਤੇ ਉਨ੍ਹਾਂ ਵੱਲੋਂ ਲਗਾਤਾਰ ਸਰਚ ਮੁਹਿੰਮ ਤਹਿਤ ਪਾਕਿਸਤਾਨ ਦੀਆਂ ਅਜਿਹੀਆਂ ਨਾਪਾਕ ਹਰਕਤਾਂ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।