ਜਗਰਾਓਂ ਵਿਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਗੈਂਗਸਟਰ ਕਰਿਆਨਾ ਵਪਾਰੀ ਤੋਂ ਫਿਰੌਤੀ ਦੀ ਰਕਮ ਲੈਣ ਆਏ ਸਨ। ਮੁਕਾਬਲੇ ਵਿਚ ਇਕ ਗੈਂਗਸਟਰ ਦੇ ਪੈਰ ਵਿਚ ਗੋਲੀ ਲੱਗੀ ਜਦੋਂ ਕਿ ਦੂਜਾ ਬਾਈਕ ‘ਤੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਹਨ। ਉਨ੍ਹਾਂ ਨੇ ਵਪਾਰੀ ਤੋਂ 30 ਲੱਖ ਦੀ ਫਿਰੌਤੀ ਮੰਗੀ ਸੀ। ਦੋਵਾਂ ਵਿਚ 1.50 ਲੱਖ ਵਿਚ ਡੀਲ ਫਾਈਨਲ ਹੋਈ ਸੀ। ਜ਼ਖਮੀ ਗੈਂਗਸਟਰ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਫੇਰੂਕੇ ਦੇ ਰਹਿਣ ਵਾਲੇ ਜਗਤਾਰ ਸਿੰਘ ਵਜੋਂ ਹੋਈ ਹੈ। ਉਸ ਦਾ ਇਲਾਜ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ। ਮਾਮਲੇ ਨੂੰ ਲੈ ਕੇ ਕਿਸੇ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ। ਫਿਰੌਤੀ ਦੀ ਧਮਕੀ ਨਾਲ ਡਰਿਆ ਹੋਇਆ ਵਪਾਰੀ ਕਈ ਦਿਨਾਂ ਤੋਂ ਆਪਣੀ ਦੁਕਾਨ ‘ਤੇ ਵੀ ਨਹੀਂ ਜਾ ਰਿਹਾ ਸੀ।
ਗੈਂਗਸਟਰ ਦੇ ਫਰਾਰ ਹੋਣ ਦੇ ਬਾਅਦ ਦਿਹਾਤੀ ਪੁਲਿਸ ਨੇ ਪੂਰੇ ਇਲਾਕੇ ਵਿਚ ਨਾਕਾਬੰਦੀ ਕਰਵਾ ਦਿੱਤੀ। ਕਈ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਦੇਰ ਰਾਤ ਤੱਕ ਛਾਪੇਮਾਰੀ ਕੀਤੀ। ਫਿਲਹਾਲ ਅਜੇ ਦੂਜੇ ਦੋਸ਼ੀ ਦਾ ਕੁਝ ਪਤਾ ਨਹੀਂ ਲੱਗ ਰਿਹਾ ਹੈ। ਪਿਛਲੇ ਕੁਝ ਦਿਨ ਪਹਿਲਾਂ ਵੀ ਇਨ੍ਹਾਂ ਦੋਵੇਂ ਗੈਂਗਸਟਰਾਂ ਨੇ ਕਿਸੇ ਹੋਰ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸ ਦਾ ਜਲਦ ਪੁਲਿਸ ਖੁਲਾਸਾ ਕਰੇਗੀ।
ਇਹ ਵੀ ਪੜ੍ਹੋ : ਪੁਰਾਣੇ ਅਸ਼ਟਾਮ ਪੇਪਰਾਂ ਨਾਲ ਫਰਜ਼ੀਵਾੜਾ, ਵਿਕਰੇਤਾ 500 ਰੁਪਏ ਵਾਲੇ ਪੇਪਰ ਵੇਚ ਰਹੇ 10,000 ’ਚ
ਦੱਸ ਦੇਈਏ ਕਿ ਮਨਪ੍ਰੀਤ ਸਿੰਘ ਫਿਲੀਪੀਂਸ ਵਿਚ ਬੈਠ ਕੇ ਅੱਤਵਾਦੀ ਅਰਸ਼ ਡੱਲਾ ਵੱਲੋਂ ਕਾਲ ਕਰ ਰਿਹਾ ਹੈ। ਨਾਲ ਹੀ ਉਹ ਰੰਗਦਾਰੀ ਮੰਗਣ ਦੇ ਸਮੇਂ ਅਰਸ਼ ਡੱਲਾ ਨੂੰ ਕਾਲ ਅਟੈਚ ਕਰ ਦਿੰਦਾ ਹੈ। ਜਗਰਾਓਂ ਦੇ ਫਰਨੀਚਰ ਵਪਾਰੀ ਨੂੰ 12 ਜਨਵਰੀ ਨੂੰ ਅਰਸ਼ ਡੱਲਾ ਨੇ ਫੋਨ ਕਰਕੇ 30 ਲੱਖ ਦੀ ਫਿਰੌਤੀ ਮੰਗੀ ਜਿਸ ਦੇ ਬਾਅਦ ਪੁਲਿਸ ਨੇ ਵਪਾਰੀ ਨੂੰ ਸੁਰੱਖਿਆ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: