ਪੱਖੋਵਾਲ ਰੋਡ ਸਥਿਤ ਠਾਕੁਰ ਕਲੋਨੀ ਇਲਾਕੇ ਵਿੱਚ ਐਨਆਰਆਈ ਬਰਿੰਦਰ ਸਿੰਘ ਗਰੇਵਾਲ (42) ਦੇ ਕ.ਤਲ ਦੇ ਮਾਮਲੇ ਵਿੱਚ ਪੁਲੀਸ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ। ਸਾਜ਼ਿਸ਼ ਨੌਕਰ ਅਤੇ ਪ੍ਰਾਪਰਟੀ ਡੀਲਰ ਨੇ ਰਚੀ ਸੀ। ਇਸ ਦੇ ਲਈ ਕਾਤਲਾਂ ਨੂੰ 2.70 ਲੱਖ ਦੀ ਸੁਪਾਰੀ ਦਿੱਤੀ ਗਈ ਸੀ।
ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਨੌਕਰ ਬਾਲ ਸਿੰਘ, ਪ੍ਰਾਪਰਟੀ ਡੀਲਰ ਜਗਰਾਜ ਸਿੰਘ ਉਰਫ਼ ਗੱਜਾ, ਜਸਪ੍ਰੀਤ ਸਿੰਘ ਉਰਫ਼ ਜੱਸੀ, ਸੋਹਿਲ ਅਲੀ, ਵਰਿੰਦਰ ਸਿੰਘ ਉਰਫ਼ ਵਿੱਕੀ ਅਤੇ ਇੱਕ ਨਾਬਾਲਗ ਵਜੋਂ ਕੀਤੀ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 1.80 ਲੱਖ ਰੁਪਏ, ਦੋ ਦਾਤਰ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਫਿਲਹਾਲ ਪੁਲਿਸ ਨੇ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਿਆ ਹੈ। ਇਸ ਸਬੰਧੀ ਸੀਪੀ ਮਨਦੀਪ ਸਿੰਘ ਸਿੱਧੂ, ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਡੀਸੀਪੀ ਹਰਮੀਤ ਸਿੰਘ ਹੁੰਦਲ, ਏਡੀਸੀਪੀ ਸਮੀਰ ਵਰਮਾ, ਏਸੀਪੀ ਰਾਜੇਸ਼ ਕੁਮਾਰ, ਏਸੀਪੀ ਸੁਮਿਤ ਸੂਦ ਸੀਆਈਏ 1, 2 ਅਤੇ ਥਾਣਾ ਸਦਰ ਨੇ ਪ੍ਰੈਸ ਕਾਨਫਰੰਸ ਕੀਤੀ।