punjab govt fixed rate corona test: ਪੰਜਾਬ ‘ਚ ਕੋਵਿਡ-19 ਟੈਸਟਾਂ ਨੂੰ ਲੈ ਕੇ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਅਤੇ ਲੈਬਾਂ ‘ਤੇ ਸਿਕੰਜਾ ਕੱਸਿਆ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਸੂਬੇ ਦੇ ਪਰਿਵਾਰ ਅਤੇ ਕਲਿਆਣ ਮੰਤਰਾਲੇ ਨੇ ਆਫਤ ਰੋਗ ਐਕਟ ਤਹਿਤ ਕੋਵਿਡ-19 ਟੈਸਟਿੰਗ ਦੀ ਕੀਮਤ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੰਤਰਾਲੇ ਵੱਲੋਂ ਟੈਸਟਿੰਗ ਦੀ ਫੀਸ 1000 ਰੁਪਏ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੋਰ ਨਿਯਮਾਂ ਨੂੰ ਵੀ ਜਰੂਰੀ ਕੀਤਾ ਗਿਆ ਹੈ।
ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਰੈਪਿਡ ਐਟੀਜਨ ਪ੍ਰੀਖਣ (ਆਰ.ਏ.ਟੀ) ਦੇ ਲਈ ਤੈਅ ਕੀਤੀ ਗਈ 1000 ਰੁਪਏ ‘ਚ ਜੀ.ਐੱਸ.ਟੀ ਸਮੇਤ ਸਾਰੇ ਕਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਿੱਜੀ ਲੈਬ ਅਤੇ ਹਸਪਤਾਲਾਂ ਨੂੰ ਜੋ ਗਾਇਡਲਾਈਨ ਕੇਂਦਰ ਅਤੇ ਸੂਬਾ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈਆਂ ਹਨ, ਉਨ੍ਹਾਂ ਪਾਲਣ ਕਰਨਾ ਹੋਵੇਗਾ। ਨਿਜੀ ਲੈਬ ਸੰਚਾਲਕ ਹੋਣ ਵਾਲੇ ਕੋਵਿਡ ਟੈਸਟਿੰਗ ਦਾ ਡਾਟਾ ਵੀ ਸੂਬਾ ਸਰਕਾਰ ਦੇ ਨਾਲ ਸਾਂਝਾ ਕਰਨਗੇ।
ਇਸ ਦੇ ਨਾਲ ਸੈਂਪਲ ਲੈਣ ਸਮੇਂ ਵਿਅਕਤੀ ਦੀ ਪਛਾਣ, ਪਤਾ ਅਤੇ ਪ੍ਰਮਾਣਿਤ ਮੋਬਾਇਲ ਨੰਬਰ ਨੂੰ ਆਰ.ਟੀ-ਪੀ.ਸੀ.ਆਰ ਐਪ ‘ਤੇ ਡਾਊਨਲੋਡ ਕਰਨ ਦੇ ਨਾਲ ਹੀ ਟੈਸਟਿੰਗ ਨੂੰ ਸੂਬੇ ਦੇ ਸਟੇਟ ਆਈ.ਡੀ.ਐੱਸ. ਪੀ ਸੇਲ ‘ਚ ਦੱਸਣਾ ਹੋਵੇਗਾ। ਪੀੜਤ ਵਿਅਕਤੀ ਦੀ ਪਹਿਚਾਣ ਗੁਪਤ ਰੱਖਣ ਦੇ ਨਿਰਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਹਨ।