ਪੰਜਾਬ ਦੀ ਰੂਹੀ ਧੀਮਾਨ ਨੇ ਭਾਰਤੀ ਹਵਾਈ ਫੌਜ ਵਿਚ ਭਰਤੀ ਹੋ ਕੇ ਨਾ ਸਿਰਫ ਆਪਣੇ ਮਾਪਿਆਂ ਦਾ ਸਗੋਂ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਰੂਹੀ ਧੀਮਾਨ ਭਾਰਤੀ ਹਵਾਈ ਫੌਜ ਵਿੱਚ ਫਲਾਇੰਗ ਅਫਸਰ ਬਣਨ ਤੋਂ ਬਾਅਦ ਆਪਣੇ ਪਿੰਡ ਦੁਨੇਰਾ ਪਹੁੰਚੀ, ਜਿਥੇ , ਰੂਹੀ ਦੇ ਪਰਿਵਾਰ, ਨਾਨਾ-ਨਾਨੀ ਅਤੇ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਸਰਪੰਚ, ਪੰਚ ਅਤੇ ਪਤਵੰਤਿਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਢੋਲ ਵਜਾ ਕੇ, ਫੁੱਲਾਂ ਦੀ ਵਰਖਾ ਕਰਕੇ ਅਤੇ ਪੈਸਿਆਂ ਦੇ ਹਾਰ ਪਾ ਕੇ ਉਸਦਾ ਸ਼ਾਨਦਾਰ ਸਵਾਗਤ ਕੀਤਾ।

ਰੂਹੀ ਦੇ ਫਲਾਇੰਗ ਅਫਸਰ ਬਣਨ ਦਾ ਜਸ਼ਨ ਮਨਾਉਣ ਲਈ ਦੁਨੇਰਾ ਦੇ ਦੁਕਾਨਦਾਰਾਂ ਦੇ ਸਮੂਹ ਵੱਲੋਂ ਲੋਕਾਂ ਨੂੰ ਲੱਡੂ ਵੰਡੇ ਗਏ। ਰੂਹੀ ਧੀਮਾਨ ਨੇ ਦੱਸਿਆ ਕਿ ਉਸ ਨੇ ਆਪਣੀ ਪ੍ਰਾਇਮਰੀ ਤੋਂ ਉੱਚ ਸਿੱਖਿਆ ਹਿਮਾਚਲ ਪ੍ਰਦੇਸ਼ ਦੇ ਸੁਲਿਆਲੀ ਵਿੱਚ ਸਥਿਤ ਇੱਕ ਨਿੱਜੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ, ਉਸਨੇ ਕੰਨਿਆ ਮਹਾਵਿਦਿਆਲਿਆ ਜਲੰਧਰ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਏਅਰ ਫੋਰਸ ਕਾਮਨ ਐਡਮਿਸ਼ਨ ਪ੍ਰੀਖਿਆ ਪਾਸ ਕੀਤੀ ਅਤੇ ਜੁਲਾਈ 2023 ਵਿੱਚ ਤੇਲੰਗਾਨਾ ਰਾਜ ਦੇ ਡੁੰਡੀਗਲ ਵਿੱਚ ਸਥਿਤ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਸ਼ਾਮਲ ਹੋ ਗਈ। ਦੋ ਸਾਲਾਂ ਦੀ ਟ੍ਰੇਨਿੰਗ ਤੋਂ ਬਾਅਦ ਉਹ 16 ਜੂਨ ਨੂੰ ਪਾਸ ਹੋ ਗਈ ਅਤੇ ਹੁਣੇ ਹੀ ਘਰ ਪਹੁੰਚੀ ਹੈ।
ਇਹ ਵੀ ਪੜ੍ਹੋ : UK ਦਾ ਵੀਜ਼ਾ ਮਿਲਣਾ ਹੋਵੇਗਾ ਔਖਾ! Visa ਨਿਯਮ ਹੋਣਗੇ ਸਖ਼ਤ, ਭਾਰਤੀਆਂ ਲਈ ਵਧਣਗੀਆਂ ਮੁਸ਼ਕਲਾਂ
ਰੂਹੀ ਧੀਮਾਨ ਨੇ ਕਿਹਾ ਕਿ ਉਸਨੂੰ ਹਵਾਈ ਫੌਜ ਵਿੱਚ ਫਲਾਇੰਗ ਅਫਸਰ ਬਣਨ ਦੀ ਪ੍ਰੇਰਨਾ ਫਲਾਇੰਗ ਅਫਸਰ ਅਵਨੀ ਚਤੁਰਵੇਦੀ ਨੂੰ ਮਿਲੀ, ਜੋਕਿ ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਹੈ ਜਿਸ ਨੇ ਮਿਗ-21 ਬਾਈਸਨ ਉਡਾਇਆ ਸੀ। ਰੂਹੀ ਧੀਮਾਨ ਦੇ ਪਿਤਾ ਰਾਜ ਕੁਮਾਰ ਨੇ ਕਿਹਾ ਕਿ ਉਸਦੀ ਧੀ ਨੇ ਫਲਾਇੰਗ ਅਫਸਰ ਬਣ ਕੇ ਉਸ ਨੂੰ ਮਾਣ ਦਿਵਾਇਆ ਹੈ ਅਤੇ ਉਸਨੂੰ ਆਪਣੀ ਧੀ ਦੀ ਇਸ ਮਹਾਨ ਪ੍ਰਾਪਤੀ ‘ਤੇ ਮਾਣ ਹੈ।
ਵੀਡੀਓ ਲਈ ਕਲਿੱਕ ਕਰੋ -:
























