ਪੰਜਾਬ ਨੂੰ ਅੱਜ ਨਵਾਂ ਐਡਵੋਕੇਟ ਜਨਰਲ ਮਿਲੇਗਾ। ਜਿਸ ਲਈ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੱਧੂ ਦਾ ਨਾਂ ਮੁੜ ਚਰਚਾ ਵਿੱਚ ਹੈ। ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮਸ਼ਹੂਰ ਡਰੱਗਜ਼ ਕੇਸ ਦੀ ਸੁਣਵਾਈ ਹੈ। ਅਜਿਹੇ ਵਿੱਚ ਅੱਜ ਇਹ ਨਿਯੁਕਤੀ ਸੰਭਵ ਹੈ।
ਸਿੱਧੂ ਤੋਂ ਇਲਾਵਾ ਐਡਵੋਕੇਟ ਸੰਜੇ ਕੌਸ਼ਲ ਅਤੇ ਅਨੂ ਚਤਰਥ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਐਡਵੋਕੇਟ ਅਨਮੋਲ ਸਿੱਧੂ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਪਹਿਲਾਂ ਵੀ ਇਸ ਦੌੜ ਵਿੱਚ ਸਨ। ਹਾਲਾਂਕਿ, ਉਨ੍ਹਾਂ ਦੀ ਥਾਂ ਏ.ਪੀ.ਐੱਸ ਦਿਓਲ ਏ.ਜੀ. ਬਣ ਗਏ ਸਨ। ਐਡਵੋਕੇਟ ਸਿੱਧੂ ਮੰਗਲਵਾਰ ਨੂੰ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੂੰ ਵੀ ਮਿਲ ਚੁੱਕੇ ਹਨ।
ਪੰਜਾਬ ‘ਚ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਦੇ ਹੀ ਐਡਵੋਕੇਟ ਜਨਰਲ ਲਈ ਮੰਥਨ ਸ਼ੁਰੂ ਹੋ ਗਿਆ ਸੀ। ਸੀਐਮ ਚੰਨੀ ਨੇ ਐਡਵੋਕੇਟ ਏਪੀਐਸ ਦਿਓਲ ਨੂੰ ਨਿਯੁਕਤ ਕੀਤਾ ਹੈ। ਸਿੱਧੂ ਨੇ ਉਸ ਦਾ ਵਿਰੋਧ ਕਰਦਿਆਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਦਿਓਲ ਨੂੰ ਹਟਾ ਦਿੱਤਾ ਗਿਆ। ਇਸ ਵਾਰ ਨਵਾਂ ਏਜੀ ਨਿਯੁਕਤ ਕਰਨ ਤੋਂ ਪਹਿਲਾਂ ਸਿੱਧੂ ਦੀ ਸਹਿਮਤੀ ਲਈ ਜਾਵੇਗੀ।
ਐਡਵੋਕੇਟ ਏਪੀਐੱਸ ਦਿਓਲ ਨੇ 9 ਨਵੰਬਰ ਨੂੰ ਏਜੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਮੰਗਲਵਾਰ ਸ਼ਾਮ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਮੰਤਰੀਆਂ ਨੇ ਸੀਐੱਮ ਚੰਨੀ ਨੂੰ ਨਵਾਂ ਏਜੀ ਚੁਣਨ ਦਾ ਅਧਿਕਾਰ ਦਿੱਤਾ ਹੈ। ਜਿਸ ਤੋਂ ਬਾਅਦ ਨਵੇਂ ਨਾਵਾਂ ਦੀ ਸੂਚੀ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ‘ਤੇ ਅੱਜ ਫੈਸਲਾ ਆਉਣਾ ਤੈਅ ਹੈ।
ਵੀਡੀਓ ਲਈ ਕਲਿੱਕ ਕਰੋ -: