ਪਿਛਲੇ ਕੁਝ ਦਿਨਾਂ ਤੋਂ ਸ਼੍ਰੀਨਗਰ ਵਿਖੇ ਅੱਤਵਾਦੀ ਆਂਤਕ ਦਿਖਾ ਕੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਸਰਕਾਰੀ ਸਕੂਲ ਵਿਚ ਵੜ ਕੇ ਦੋ ਅਧਿਆਪਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮੰਦਰ ਵਿਚ ਸੇਵਾ ਨਿਭਾ ਰਹੇ ਇੱਕ ਪੰਡਿਤ ਤੇ ਇਕ ਕੈਮਿਸਟ ਦੀ ਵੀ ਹੱਤਿਆ ਕੀਤੀ ਗਈ ਸੀ। ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਲੁਧਿਆਣਾ ਤੋਂ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਸ਼੍ਰੀਨਗਰ ਵਿਖੇ ਅੱਤਵਾਦੀਆਂ ਵੱਲੋਂ ਮਾਰੇ ਗਏ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਜਾ ਰਹੇ ਹਨ।
ਬਿੱਟੂ ਨੇ ਕਿਹਾ ਕਿ ਮੈਂ ਸ਼੍ਰੀਨਗਰ ਵਿਖੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਜਾ ਰਿਹਾ ਹਾਂ ਤੇ ਨਾਲ ਹੀ ਇਹ ਸੰਦੇਸ਼ ਵੀ ਦੇਣ ਜਾ ਰਿਹਾ ਹਾਂ ਕਿ ਪੂਰਾ ਦੇਸ਼ ਅੱਤਵਾਦ ਖਿਲਾਫ ਇਕਜੁੱਟ ਹੋ ਕੇ ਇਸ ਲੜਾਈ ਨੂੰ ਲੜੇਗਾ। ਉਨ੍ਹਾਂ ਕਿਹਾ ਕਿ ਮੇਰੇ ਦਾਦਾ ਸ. ਬੇਅੰਤ ਸਿੰਘ ਜੀ ਨੇ ਵੀ ਅੱਤਵਾਦ ਖਿਲਾਫ ਲੜਦੇ ਹੋਏ ਸ਼ਹੀਦੀ ਦਿੱਤੀ ਸੀ। ਇਸ ਲਈ ਮੈਂ ਉਨ੍ਹਾਂ ਦਾ ਦਰਦ ਸਮਝਦਾ ਹਾਂ ਅਤੇ ਪੂਰਾ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਅੱਤਵਾਦ ਨਾਲ ਲੜਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਨਰਮੇ ‘ਤੇ ਵੱਡੀ ਮਾਰ, 85 ਪਿੰਡਾਂ ਦੇ ਕਿਸਾਨਾਂ ਨੂੰ ਪੈ ਸਕਦਾ ਹੈ ਤਕੜਾ ਘਾਟਾ
ਬੀਤੇ ਦਿਨੀਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਸ਼੍ਰੀਨਗਰ ਪੁੱਜੇ ਸਨ ਅਤੇ ਉਨ੍ਹਾਂ ਨੇ ਅੱਤਵਾਦੀਆਂ ਨੂੰ ਚੁਣੌਤੀ ਦੇਣ ਵਾਲੀ ਕੁੜੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਣ ਅਤੇ ਸਾਰੇ ਮਿਲ ਕੇ ਕਸ਼ਮੀਰੀ ਪੰਡਤਾਂ ਨੂੰ ਬਚਾਉਣ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਸਾਰਿਆਂ ਨੂੰ ਹਿੰਮਤ ਦੇਣ ਆਈ ਹਾਂ ਕਿ ਅਸੀਂ ਹਮੇਸ਼ਾ ਇਕੱਠੇ ਸੀ। ਬਿੰਦਰੂ ਦਾ ਬਲਿਦਾਨ ਫਜ਼ੂਲ ਨਹੀਂ ਜਾਏਗਾ। ਅਸੀਂ ਸਾਰੇ ਵਿਦੇਸ਼ੀ ਤਾਕਤਾਂ ਅੱਗੇ ਨਾ ਝੁਕੇ ਸੀ ਨਾ ਝੁਕਾਂਗੇ।
ਦੇਖੋ ਵੀਡੀਓ : Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe