ਰਿਸ਼ਵਤ ਖੋਰੀ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਲੈ ਕੇ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦਫਤਰ ਵਿੱਚ ਤੈਨਾਤ ਸੀਨੀਅਰ ਸਹਾਇਕ ਦਵਿੰਦਰ ਸਿੰਘ ਨੂੰ ਇੱਕ ਪੁਲਿਸ ਮੁਲਾਜ਼ਮ ਦਾ ਕੰਮ ਕਰਾਉਣ ਬਦਲੇ 10,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਮਿਲ ਗਈ। ਵਿਜੀਲੈਂਸ ਬਿਊਰੋ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ।

ਮਿਲੀ ਜਾਣਕਾਰੀ ਬਰਨਾਲਾ ਵਿੱਚ ਪੰਜਾਬ ਪੁਲਿਸ ਵਿੱਚ ਡਿਊਟੀ ਕਰਨ ਵਾਲੇ ASI ਮੱਖਣ ਸਾਹ ਦੀ ਸਰਵਿਸ ਵਿੱਚ 3 ਸਾਲ ਉਮਰ ਵਾਧਾ ਕਰਵਾਉਣ ਸਬੰਧੀ ਇੱਕ ਦਰਖਾਸਤ ਸੀਨੀਅਰ ਸਹਾਇਕ ਦਵਿੰਦਰ ਸਿੰਘ ਰਾਹੀਂ ਭੇਜੀ ਸੀ, ਜਿਸ ਤਹਿਤ ਕੰਮ ਕਰਾਉਣ ਬਦਲੇ 10,000 ਦੀ ਬਤੌਰ ਰਿਸ਼ਵਤ ਉਸ ਪੁਲਿਸ ਮੁਲਾਜ਼ਮ ਤੋਂ ਮੰਗੀ ਗਈ ਸੀ, ਜਿਸ ਤਹਿਤ ਵਿਜੀਲੈਂਸ ਬਰਨਾਲਾ ਦੀ ਰਿਸ਼ਵਤ ਵੱਲੋ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਨਾਲ ਜੁੜੀ ਵੱਡੀ ਖਬਰ, ਹਾਈਕੋਰਟ ਨੇ ਪੱਤਰਕਾਰ ਛਤਰਪਤੀ ਕ/ਤਲ ਕੇਸ ‘ਚੋਂ ਕੀਤਾ ਬਰੀ
ਇਸ ਮਾਮਲੇ ਸੰਬੰਧੀ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋਂ ਸੀਨੀਅਰ ਸਹਾਇਕ ਦਵਿੰਦਰ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਜਿੱਥੇ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿੱਚ ਮੁਕੱਦਮਾ ਨੰਬਰ 4 ਦਰਜ ਕਰਕੇ ਸੀਨੀਅਰ ਸਹਾਇਕ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ। ਦੂਜੇ ਪਾਸੇ ਗ੍ਰਿਫਤਾਰ ਹੋਏ ਸੀਨੀਅਰ ਸਹਾਇਕ ਦਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਝੂਠੀ ਸਾਜਿਸ਼ ਤਹਿਤ ਫਸਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























