ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਹੋਣਹਾਰ ਵਿਦਿਆਰਥਣ ਅਤੇ ਭਾਰਤ ਦੀ ਪ੍ਰਸਿੱਧ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ISSF ਵਿਸ਼ਵ ਕੱਪ 2025 ਵਿੱਚ ਅਹਿਮ ਜਿੱਤ ਦਰਜ ਕਰਦੇ ਹੋਏ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ (ਮਹਿਲਾ) ਈਵੈਂਟ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਵਿਸ਼ਵ ਕੱਪ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਹੈ।
ਫਰੀਦਕੋਟ ਦੀ ਰਹਿਣ ਵਾਲੀ ਸਿਫਤ ਕੌਰ ਸਮਰਾ ਨੇ ਸ਼ੁੱਕਰਵਾਰ ਦੇਰ ਰਾਤ ਟਿਰੋ ਫੈਡਰਲ ਅਰਜਨਟੀਨੋ ਡੀ ਬਿਊਨਸ ਆਇਰਸ ਸ਼ੂਟਿੰਗ ਰੇਂਜ ‘ਚ ਸੈਸ਼ਨ ਦੇ ਪਹਿਲੇ ਵਿਸ਼ਵ ਕੱਪ ‘ਚ ਸੋਨ ਤਮਗਾ ਜਿੱਤਿਆ। ਵਿਸ਼ਵ ਰਿਕਾਰਡ ਧਾਰਕ ਸਿਫਤ (23) ਜਰਮਨੀ ਦੀ ਅਨੀਤਾ ਮੈਂਗੋਲਡ ਤੋਂ ਨੀਲਿੰਗ ਪੁਜ਼ੀਸ਼ਨ ਵਿਚ 15 ਸ਼ਾਟ ਲਗਾਉਣ ਤੋਂ ਬਾਅਦ 7.2 ਅੰਕ ਪਿੱਛੇ ਸੀ। ਇਸ ਤੋਂ ਬਾਅਦ ਉਸ ਨੇ ਪ੍ਰੋਨ ਅਤੇ ਸਟੈਂਡਿੰਗ ਪੁਜ਼ੀਸ਼ਨਾਂ ‘ਤੇ ਵਾਪਸੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ।
ਸਿਫਤ ਕੌਰ ਸਮਰਾ 45 ਸ਼ਾਟ ਦੇ ਫਾਈਨਲ ਤੋਂ ਬਾਅਦ 458.6 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ। ਮੈਂਗੋਲਡ 455.3 ਅੰਕਾਂ ਨਾਲ 3.3 ਅੰਕ ਪਿੱਛੇ ਦੂਜੇ ਸਥਾਨ ‘ਤੇ ਰਹੀ। ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਤਮਗਾ ਜੇਤੂ ਕਜ਼ਾਕਿਸਤਾਨ ਦੀ ਅਰਿਨਾ ਅਲਤੁਖੋਵਾ 445.9 ਦੇ ਸਕੋਰ ਨਾਲ 44ਵੇਂ ਸ਼ਾਟ ਤੋਂ ਬਾਅਦ ਬਾਹਰ ਹੋ ਕੇ ਤੀਜੇ ਸਥਾਨ ‘ਤੇ ਰਹੀ।
ਇਹ ਵੀ ਪੜ੍ਹੋ : ਪੰਜਾਬ ‘ਚ ਹੋਇਆ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਭਾਰਤ ISSF ਵਿਸ਼ਵ ਕੱਪ ਦੇ ਪਹਿਲੇ ਦਿਨ ਕੋਈ ਤਮਗਾ ਨਹੀਂ ਜਿੱਤ ਸਕਿਆ ਪਰ ਹੁਣ ਉਸ ਦੇ ਨਾਂ ਇਕ ਸੋਨ ਅਤੇ ਇਕ ਕਾਂਸੀ ਦਾ ਤਗਮਾ ਹੈ। ਉਹ ਤਮਗਾ ਸੂਚੀ ਵਿਚ ਦੂਜੇ ਸਥਾਨ ‘ਤੇ ਹੈ। ਚੈਨ ਸਿੰਘ ਨੇ ਪੁਰਸ਼ਾਂ ਦੇ 3ਪੀ ਵਿੱਚ ਭਾਰਤ ਲਈ ਕਾਂਸੀ ਦਾ ਤਮਗਾ ਜਿੱਤਿਆ ਹੈ।
ਵੀਡੀਓ ਲਈ ਕਲਿੱਕ ਕਰੋ -:
