ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹਿਆ। ਛੋਟੇ ਪੁਰ ਨੇ ਕਿਹਾ ਕਿ ਮੇਰੀ ਘਰ ਵਾਪਸੀ ‘ਤੇ ਮੈਂ ਬੇਹੱਦ ਖੁਸ਼ ਹਾਂ। ਖੇਤਰੀ ਪਾਰਟੀਆਂ ਹੀ ਪੰਜਾਬ ਦਾ ਭਲਾ ਕਰ ਸਕਦੀਆਂ ਹਨ। ਸਿਰਫ ਅਕਾਲੀ ਦਲ ਹੀ ਸਰਬੱਤ ਦਾ ਭਲਾ ਮੰਗਣ ਵਾਲੀ ਪਾਰਟੀ ਹੈ। ਛੋਟੇ ਪੁਰ ਨੇ ਕਿਹਾ ਕਿ ਪਰਮਾਤਮਾ ਤੋਂ ਡਰ ਕੇ ਪੰਜਾਬੀਆਂ ਦੀ ਸੇਵਾ ਕਰਾਂਗਾ। ਉਨ੍ਹਾਂ ਕਿਹਾ ਕਿ ਆਪ ਦੀ ਕਹਿਣੀ ਤੇ ਕਥਨੀ ਵਿੱਚ ਫਰਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਪਾਰਟੀ ਨੇ ਆਮ ਵਰਕਰ ਦੀ ਕਦਰ ਨਹੀਂ ਕੀਤੀ।
ਛੋਟੇਪੁਰ ਨੇ ਕਿਹਾ ਕਿ ‘ਆਪ’ ਦਾ ਇਲੈਕਸ਼ਨ ਦੌਰਾਨ ਪੰਜਾਬ ਵਿੱਚ ਕੋਈ ਅਕਾਊਂਟ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਦੇ ਫੰਡਾਂ ਦੀ ED ਤੋਂ ਜਾਂਚ ਕਰਵਾਈ ਜਾਵੇ। ਕੇਜਰੀਵਾਲ ਆਪ ਸੀਐੱਮ ਬਣਨਾ ਚਾਹੁੰਦਾ ਹੈ। ਛੋਟੇਪੁਰ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸਾਰੇ ਖੁਲਾਸੇ ਕਰਾਂਗਾ। ਕੇਜਰੀਵਾਲ ਪੰਜਾਬ ਨੂੰ ਗਰੰਟੀ ਦੇਣ ਤੋਂ ਪਹਿਲਾ ਦਿੱਲੀ ਵਿੱਚ ਗਰੰਟੀ ਦੇਵੇ। ਛੋਟੇਪੁਰ ਨੇ ਕਿਹਾ ਸਰਕਾਰ ਨੇ ਸਰਕਾਰੀ ਨੌਕਰੀਆਂ ਸਿਰਫ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: