ਪਿਛਲੇ 3 ਦਿਨਾਂ ਤੋਂ ਮੋਬਾਈਲ ਟਾਵਰ ‘ਤੇ ਬੈਠੇ ਸੋਹਨ ਸਿੰਘ ਦੀ ਪਤਨੀ ਨੇ ਸੀ. ਐੱਮ. ਚੰਨੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਦੇ ਪਤੀ ਨੂੰ ਕੁੱਝ ਵੀ ਹੋਇਆ ਤਾਂ ਉਹ ਅਤੇ ਉਸ ਦਾ ਪੁੱਤਰ ਵੀ ਖੁਦਕੁਸ਼ੀ ਕਰ ਲੈਣਗੇ ਅਤੇ ਇਸ ਸਭ ਦੀ ਜਿੰਮੇਵਾਰ CM ਚੰਨੀ ਸਰਕਾਰ ਹੋਵੇਗੀ।
ਅਧਿਆਪਕ ਸੋਹਨ ਸਿੰਘ ਦੀ ਪਤਨੀ ਨੇ ਕਿਹਾ ਕਿ ਜੇਕਰ ਮੇਰੇ ਪਤੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੇ ਜਿੰਮੇਵਾਰ ਪੰਜਾਬ ਸਰਕਾਰ ਯਾਨੀ CM ਚੰਨੀ ਅਤੇ ਸਿੱਖਿਆ ਮੰਤਰੀ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਕੋਈ ਕਸੂਰ ਨਹੀਂ ਹੈ। ਕਿਉਂਕਿ ਬਿਨਾਂ ਕਿਸੇ ਵਜਾਹ ਤੋਂ ਉਨ੍ਹਾਂ ਦੀ ਤਨਖਾਹ 65000 ਤੋਂ ਘਟਾ ਕੇ 25000 ਕਰ ਦਿੱਤੀ ਗਈ ਹੈ। ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਮੁਸ਼ਕਲ ਹੈ। ਇਸ ਲਈ ਉਹ ਆਪਣੇ ਪਤੀ ਤੋਂ ਬਿਨਾਂ ਜੀਅ ਨਹੀਂ ਸਕਦੀ ਜੇਕਰ ਪਤੀ ਨੂੰ ਕੋਈ ਵੀ ਜਾਨੀ ਨੁਕਸਾਨ ਪਹੁੰਚਦਾ ਹੈ ਤਾਂ ਉਹ ਅਤੇ ਉਸ ਦਾ ਪੁੱਤਰ ਖ਼ੁਦਕੁਸ਼ੀ ਕਰ ਲੈਣਗੇ।
ਵੀਡੀਓ ਲਈ ਕਲਿੱਕ ਕਰੋ -: