ਰੂਪਨਗਰ ਦੇ ਤੇਗਬੀਰ ਸਿੰਘ ਨੇ ਛੋਟੀ ਉਮਰ ਵਿਚ ਹੀ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਕੇ ਨਾ ਸਿਰਫ ਆਪਣੇ ਜ਼ਿਲ੍ਹੇ ਸਗੋਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਏਸ਼ੀਆ ਮਹਾਂਦੀਪ ਦਾ ਇਸ ਸੱਭ ਤੋਂ ਛੋਟੀ ਉਮਰ ਦੇ ਪਰਬਤਾਰੋਹੀ ਦੇ ਨਾਂ ਵੱਡੇ ਰਿਕਾਰਡ ਦਰਜ ਹੋ ਰਹੇ ਹਨ। ਹੁਣ ਉਸ ਦਾ ਨਾਂ ਏਸ਼ੀਆ ਬੁੱਕ ਆਫ ਰਿਕਾਰਡਜ਼ ਤੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੋ ਗਿਆ ਹੈ।
ਤੇਗਬੀਰ ਸਿੰਘ ਦੇ ਪਿਤਾ ਸੁਖਿੰਦਰ ਦੀਪ ਸਿੰਘ ਦੱਸਿਆ ਕਿ ਉਨ੍ਹਾਂ ਦੇ ਪੂਰੇ ਪਰਿਵਾਰ ਤੇ ਰੂਪਨਗਰ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ । ਉਨ੍ਹਾਂ ਦੱਸਿਆ ਕਿ ਅੱਜ ਫਰੀਦਾਬਾਦ ਮੁੱਖ ਦਫ਼ਤਰ ਵਿਖੇ ਤੇਗਵੀਰ ਸਿੰਘ ਨੂੰ ਸਨਮਾਨਤ ਕੀਤਾ ਗਿਆ।
ਇੱਥੇ ਦੱਸਣਯੋਗ ਹੈ ਕਿ ਤੇਗਬੀਰ ਸਿੰਘ ਨੇ ਪਿਛਲੇ ਕੁਝ ਸਮਾਂ ਪਹਿਲਾਂ ਸਿਰਫ਼ 5 ਸਾਲ ਦੀ ਉਮਰ ਵਿਚ ਅਫਰੀਕੀ ਮਹਾਂਦੀਪ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ( 5895 ਮੀਟਰ) 19340 ਫੁੱਟ ਨੂੰ ਸਰ ਕਰਨ ਦਾ ਕਾਰਨਾਮਾ ਕੀਤਾ ਹੈ। ਇਹ ਰਿਕਾਰਡ ਹਾਸਲ ਕਰਨ ਵਾਲਾ ਉਹ ਏਸ਼ੀਆ ਮਹਾਦੀਪ ਦਾ ਸਭ ਤੋਂ ਛੋਟੀ ਉਮਰ ਦਾ ਪਰਬਤਰੋਹੀ ਬਣ ਗਿਆ ਹੈ।
ਇਹ ਵੀ ਪੜ੍ਹੋ : ਹੁਣ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਐਕਸ਼ਨ ‘ਚ ਮਾਨ ਸਰਕਾਰ, ਡਰੋਨ ਤੇ ਸੈਟੇਲਾਈਟ ਦੀ ਲਈ ਜਾਵੇਗੀ ਮਦਦ
ਤੇਗਬੀਰ ਸਿੰਘ ਨੇ 18 ਅਗਸਤ ਨੂੰ ਮਾਊਂਟ ਕਿਲੀਮੰਜਾਰੋ ਦੀ ਯਾਤਰਾ ਸ਼ੁਰੂ ਕੀਤੀ ਅਤੇ 23 ਅਗਸਤ ਨੂੰ ਪਹਾੜ ਦੀ ਚੋਟੀ ‘ਤੇ ਪਹੁੰਚਿਆ ਸੀ। ਇਸ ਟਰੈਕ ਵਿੱਚ ਬਹੁਤ ਘੱਟ ਤਾਪਮਾਨ ਅਤੇ ਘੱਟ ਆਕਸੀਜਨ ਹੈ। ਪੰਜ ਸਾਲ ਦੀ ਉਮਰ ਵਿੱਚ ਇਸ ਚੋਟੀ ਉੱਤੇ ਚੜ੍ਹਨਾ ਇੱਕ ਵੱਡੀ ਪ੍ਰਾਪਤੀ ਹੈ। ਇਸ ਮੌਕੇ ਉਸ ਦੇ ਕੋਚ ਬਿਕਰਮਜੀਤ ਸਿੰਘ ਘੁੰਮਣ ਨੇ ਤੇਗਵੀਰ ਦਾ ਨਾਂ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
