ਪੰਜਾਬ ‘ਚ ਅੱਤਵਾਦੀ ਹਮਲੇ ਦਾ ਖਤਰਾ ਅਜੇ ਟਲਿਆ ਨਹੀਂ ਹੈ। ਗੁਰਦਾਸਪੁਰ ਪੁਲਿਸ ਨੇ ਤਿੰਨ ਦਿਨਾਂ ਵਿੱਚ 6 ਹੈਂਡ ਗਰਨੇਡ, 900 ਗ੍ਰਾਮ ਆਰਡੀਐਕਸ ਅਤੇ ਇੱਕ ਟਿਫ਼ਨ ਬੰਬ ਬਰਾਮਦ ਕੀਤਾ ਹੈ। ਇਹ ਸਾਰਾ ਸਮਾਨ ਇੱਕ-ਇੱਕ ਸਲੀਪਰ ਸੈੱਲ ਲਈ ਸੀ। ਪੰਜਾਬ ਪੁਲਿਸ ਲਈ ਹੋਰ ਸਲੀਪਰ ਸੈੱਲ ਅਤੇ ਉਨ੍ਹਾਂ ਕੋਲ ਪੁੱਜੀਆਂ ਖੇਪਾਂ ਨੂੰ ਬਰਾਮਦ ਕਰਨਾ ਵੱਡੀ ਚੁਣੌਤੀ ਬਣ ਰਿਹਾ ਹੈ।
ਤਰਨਤਾਰਨ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਵਾਸੀ ਅੰਮ੍ਰਿਤਸਰ ਸੁਖਵਿੰਦਰ ਸਿੰਘ, ਟਾਂਡਾ ਵਾਸੀ ਗੁਰਬਚਨ ਸਿੰਘ, ਰਾਜ ਸਿੰਘ ਅਤੇ ਜਸਮੀਤ ਸਿੰਘ ਤੋਂ ਇਲਾਵਾ ਰਣਜੀਤ ਸਿੰਘ ਜਿਸ ਨੂੰ ਐਸਐਸਓਸੀ ਵੱਲੋਂ ਹਾਲ ਹੀ ਵਿੱਚ ਫੜਿਆ ਗਿਆ ਸੀ, ਉਨ੍ਹਾਂ ਨੇ ਅਜਿਹੇ ਖੁਲਾਸੇ ਕੀਤੇ ਹਨ, ਜਿਸ ਤੋਂ ਬਾਅਦ ਇਸ ਵਿਧਾਨ ਸਭਾ ਚੋਣਾਂ 2022 ਤੱਕ ਪੁਲਿਸ ਦਾ ਅਲਰਟ ਰਹਿਣਾ ਬਹੁਤ ਜ਼ਰੂਰੀ ਹੈ। ਪੰਜਾਬ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਮੁਤਾਬਕ ਪੰਜਾਬ ‘ਚ ਅਜੇ ਵੀ 60 ਦੇ ਕਰੀਬ ਸਲੀਪਰ ਸੈੱਲ ਘੁੰਮ ਰਹੇ ਹਨ, ਜਿਨ੍ਹਾਂ ਕੋਲ ਜਾਂ ਤਾਂ ਹਥਿਆਰ ਹਨ ਜਾਂ ਜਲਦੀ ਹੀ ਉਨ੍ਹਾਂ ਤੱਕ ਪਹੁੰਚ ਸਕਦੇ ਹਨ। ਇਨ੍ਹਾਂ ਦਾ ਮਕਸਦ ਨਵੇਂ ਸਾਲ, 26 ਜਨਵਰੀ ਅਤੇ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: