ਬਠਿੰਡਾ ਦੇ ਮੌੜ ਮੰਡੀ ਵਿੱਚ ਅੱਜ ਸਵੇਰੇ ਇਕ ਸਕੂਲ ਵੈਨ ਅਤੇ ਟਰੈਕਟਰ ਦੀ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਵੈਨ ਚਾਲਕ ਸਣੇ ਕਰੀਬ ਦਰਜਨ ਬੱਚੇ ਜ਼ਖ਼ਮੀ ਹਨ। ਜਾਣਕਾਰੀ ਮੁਤਾਬਕ ਆਦਰਸ਼ ਸਕੂਲ ਰਾਮਨਗਰ ਦੀ ਸਕੂਲ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਮੌੜ ਮੰਡੀ ਵਿੱਚ ਵੈਨ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਚਾਲਕ ਅਤੇ ਦਰਜਨ ਬੱਚੇ ਜ਼ਖ਼ਮੀ ਹਨ। ਦੋਵਾਂ ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਉਨ੍ਹਾਂ ਨੂੰ ਆਦੇਸ਼ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਵੈਨ ਦੇ ਚਾਲਕ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਵੈਨ ਵਿੱਚ ਕੁੱਲ 17 ਬੱਚੇ ਸਨ। ਜਿਨ੍ਹਾਂ ਵਿੱਚੋ ਦੋ ਦੀ ਮੌਤ ਹੋ ਗਈ ਹੈ। ਇਸ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਛੇ ਬੱਚੇ ਮੌੜ ਮੰਡੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ ਜਦੋਂਕਿ ਵੈਨ ਚਾਲਕ ਲਵਪ੍ਰੀਤ ਸਿੰਘ ਤੋਂ ਇਲਾਵਾ ਮਨਜੋਤ ਕੌਰ ਅਤੇ ਅਨੂਪ ਕੌਰ ਨੂੰ ਆਦੇਸ਼ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
