ਪਾਕਿਸਤਾਨ ਵੱਲੋਂ ਹਰ ਰੋਜ਼ ਨਾਪਾਕ ਇਰਾਦਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਦਕਿ ਬੀ.ਐਸ.ਐਫ ਲਗਾਤਾਰ ਇਨ੍ਹਾਂ ਇਰਾਦਿਆਂ ਨੂੰ ਨਾਕਾਮ ਕਰ ਰਹੀ ਹੈ। ਰਾਤ ਵੇਲੇ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਦੋ ਡਰੋਨ ਭੇਜੇ ਗਏ। ਬੀਤੀ ਰਾਤ 2 ਵਜੇ ਚੌਕੀ ਪੀਰ ਬਾਬਾ ‘ਤੇ ਤਾਇਨਾਤ ਬੀ.ਐਸ.ਐਫ ਦੀ 71 ਬਟਾਲੀਅਨ ਨੇ ਡਰੋਨ ਨੂੰ ਪਾਕਿਸਤਾਨ ਤੋਂ ਭਾਰਤੀ ਖੇਤਰ ‘ਚ ਦਾਖਲ ਹੁੰਦੇ ਦੇਖਿਆ, ਜਿਸ ‘ਤੇ ਜਵਾਨਾਂ ਨੇ ਕਰੀਬ 60 ਰਾਊਂਡ ਫਾਇਰ ਕੀਤੇ। ਇਸੇ ਤਰ੍ਹਾਂ ਡਾਲ ਪੋਸਟ ‘ਤੇ ਤਾਇਨਾਤ ਬੀਐਸਐਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਨੂੰ ਉਤਰਦੇ ਦੇਖਿਆ, ਜਿਸ ਤੋਂ ਬਾਅਦ ਕਰੀਬ 12 ਰਾਉਂਡ ਫਾਇਰ ਕੀਤੇ ਗਏ। ਗੋਲੀਬਾਰੀ ਤੋਂ ਬਾਅਦ ਦੋਵੇਂ ਡਰੋਨ ਵਾਪਸ ਪਰਤ ਗਏ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਐਸਐਫ ਅਤੇ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਗੁਪਤ ਸੂਚਨਾਵਾਂ ਪਾਕਿਸਤਾਨ ਭੇਜਣ ਦੇ ਦੋਸ਼ ‘ਚ ਮੰਗਲਵਾਰ ਨੂੰ ਗ੍ਰਿਫਤਾਰ ਕੀਤੇ ਗਏ ਪਿੰਡ ਫੱਤੋਚੱਕ ਦੇ ਰਹਿਣ ਵਾਲੇ ਜਗਦੀਸ਼ ਸਿੰਘ ਉਰਫ ਜੱਗਾ ਨੂੰ ਪੁਲਸ ਨੇ ਰਿਮਾਂਡ ‘ਤੇ ਲਿਆ ਹੈ। ਬੁੱਧਵਾਰ ਨੂੰ ਉਸ ਨੂੰ ਪੁੱਛਗਿੱਛ ਲਈ ਸੰਯੁਕਤ ਪੁੱਛਗਿੱਛ ਕੇਂਦਰ ਲਿਜਾਇਆ ਗਿਆ। ਉੱਥੇ ਖੁਫੀਆ ਏਜੰਸੀਆਂ ਵੀ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਬੀਟੈੱਕ ਪਾਸ ਹੈ ਅਤੇ ਪਾਕਿਸਤਾਨ ‘ਚ ਵਟਸਐਪ ਜਾਂ ਇੰਟਰਨੈੱਟ ਰਾਹੀਂ ਗੱਲ ਕਰਦਾ ਸੀ। ਉਸ ਨੂੰ ਪਾਕਿਸਤਾਨ ਤੋਂ ਵੀ ਕੁਝ ਨੰਬਰਾਂ ਤੋਂ ਫੋਨ ਆਉਂਦੇ ਸਨ। ਉਸ ਦਾ ਮੋਬਾਈਲ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇੱਕ ਹੋਰ ਨੌਜਵਾਨ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: