ਪਿੰਡ ਨਿਜ਼ਾਮਪੁਰ ਵਿੱਚ ਪਿਛਲੇ ਦਿਨ ਹੋਈ ਘਟਨਾ ਵਿੱਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਕ ਮਹਿਲਾ ਨੇ ਕਿਹਾ ਹੈ ਕਿ ਕਪੂਰਥਲਾ ਵਿੱਚ ਜਿਸ ਨੂੰ ਮਾਰਿਆ ਗਿਆ, ਉਹ ਮੇਰਾ ਭਰਾ ਸੀ। ਇਹ ਮਹਿਲਾ ਬਿਹਾਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੁਲਿਸ ਇਸ ਦੀ ਜਾਂਚ ਵਿੱਚ ਜੁਟ ਗਈ ਹੈ।
ਉਕਤ ਔਰਤ ਨੇ ਕੁਝ ਦਸਤਾਵੇਜ਼ ਭੇਜੇ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਪਰਿਵਾਰਕ ਮੈਂਬਰ ਪੁਲਿਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਖਬਰ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਡੀ. ਐੱਨ. ਏ. ਟੈਸਟ ਲਿਆ ਜਾਵੇਗਾ ਤੇ ਵਾਲਾਂ ਦੇ ਸੈਂਪਲ ਲਏ ਜਾਣਗੇ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਭੈਣ ਪੁਲਿਸ ਤੱਕ ਪਹੁੰਚੀ ਹੈ ਕਿ ਨਹੀਂ ਪਰ ਉਮੀਦ ਹੈ ਕਿ ਜਲਦ ਹੀ ਪੂਰੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਗੌਰਤਲਬ ਹੈ ਕਿ ਆਈ. ਬੀ. ਵੱਲੋਂ ਵੀ ਅਲਰਟ ਜਾਰੀ ਹੋ ਚੁੱਕਾ ਹੈ। ਨਿਸ਼ਾਨ ਸਾਹਿਬ ਨਾਲ ਛੇੜਛਾੜ ਨੂੰ ਲੈ ਕੇ ਜੋ ਮਾਮਲਾ ਸਾਹਮਣੇ ਆਇਆ ਸੀ, ਇਸ ਨੂੰ ਸਾਜ਼ਿਸ਼ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਬੇਅਦਬੀ ਦੇ ਦੋਸ਼ ਵਿੱਚ ਸੰਗਤ ਵੱਲੋਂ ਸੋਧੇ ਇਕ ਵਿਅਕਤੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਕਾਰਵਾਈ ਜਾਰੀ ਹੈ। ਪੁਲਿਸ ਵੱਲੋਂ ਦੋ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। 306 ਨੰਬਰ ਐੱਫ. ਆਈ. ਆਰ. ਵਿਚ 4 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 306 ਵਿੱਚ ਕਤਲ ਦੀਆਂ ਧਾਰਾਵਾਂ ਸ਼ਾਮਲ ਹਨ। ਪੁਲਿਸ ਨੇ ਬੇਅਦਬੀ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦੇ ਕਿਹਾ ਕਿ ਸਖਸ਼ ਚੋਰੀ ਦੇ ਇਰਾਦੇ ਨਾਲ ਆਇਆ ਸੀ। ਹਾਲਾਂਕਿ, ਕੁਝ ਮਿੰਟ ਮਗਰੋਂ ਹੀ ਪੁਲਿਸ ਨੇ ਯੂ-ਟਰਨ ਲੈਂਦੇ ਹੋਏ ਕਿਹਾ ਕਿ 306 ਨੰਬਰ ਐੱਫ. ਆਈ. ਆਰ. ਅਜੇ ਦਰਜ ਨਹੀਂ ਹੋਈ, ਵੈਰੀਫਾਈ ਕਰ ਰਹੇ ਹਾਂ। ਸਿਰਫ 305 ਨੰਬਰ ਦਰਜ ਹੋਈ ਹੈ, ਜੋ ਕਿ ਬੇਅਦਬੀ ਦੀ ਸ਼ਿਕਾਇਤ ਸਬੰਧੀ ਹੈ।