ਗੁਰਦਾਸਪੁਰ ਦੇ ਵਾਤਾਵਰਣ ਪ੍ਰੇਮੀ ਰਾਜੇਸ਼ ਕੁਮਾਰ ਨੇ ਇਲੈਕਟ੍ਰਿਕ ਸਾਈਕਲ ਨਾਲ ਕਸ਼ਮੀਰ ਤੋਂ ਕੰਨਿਆਕੁਮਾਰੀ ਦਾ ਸਫਰ ਤੈਅ ਕੀਤਾ। ਇਸ ਦੌਰਾਨ ਵਾਤਾਵਰਣ ਪ੍ਰੇਮੀ ਨੇ ਲੋਕਾਂ ਨੂੰ ਵਾਤਾਵਰਣ ਬਚਾਏ ਰੱਖਣ ਦਾ ਸੰਦੇਸ਼ ਦਿੱਤਾ। 13 ਮਾਰਚ ਨੂੰ ਘਰ ਤੋਂ ਨਿਕਲੇ ਰਾਜੇਸ਼ ਨੇ ਆਪਣਾ ਇਹ ਸਫਰ 30 ਅਪ੍ਰੈਲ ਨੂੰ ਪੂਰਾ ਕੀਤਾ। 50 ਦਿਨਾਂ ਵਿਚ ਆਪਣੀ ਯਾਤਰਾ ਪੂਰੀ ਕਰਕੇ ਰਾਜੇਸ਼ ਗੁਰਦਾਸਪੁਰ ਪਰਤਿਆ ਤਾਂ ਲੋਕਾਂ ਨੇ ਉਸ ਦਾ ਵਿਸ਼ਾਲ ਸਵਾਗਤ ਕੀਤਾ।
ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਪੂਰੇ ਭਾਰਤ ਦੇ ਲੋਕਾਂ ਦਾ ਬਹੁਤ ਪਿਆਰ ਤੇ ਸਹਿਯੋਗ ਮਿਲਿਆ। ਉਸ ਦੇ ਇਸ ਸਫਰ ਦਾ ਮਕਸਦ ਪ੍ਰਦੂਸ਼ਣ ਰਹਿਤ ਜ਼ਿੰਦਗੀ ਬਤੀਤ ਕਰਨ ਲਈ ਸੰਦੇਸ਼ ਦੇਣਾ ਸੀ ਜਿਸ ਲਈ ਉਸ ਨੇ ਇਹ ਸਫਰ ਇਲੈਕਟ੍ਰਾਨਿਕ ਸਾਈਕਲ ‘ਤੇ ਕਰਨ ਦਾ ਨਿਸ਼ਚੈ ਕੀਤਾ। ਇਸ ਤੋਂ ਇਲਾਵਾ ਵਾਤਾਵਰਣ ਵਿਚ ਸੰਤੁਲਨ ਬਣਾਏ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ ਤੇ ਆਰਗੈਨਿਕ ਅਪਨਾ ਕੇ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ।
ਰਾਜੇਸ਼ ਕੁਮਾਰ ਤੇ ਪਤਨੀ ਡਾ. ਸ਼ਿਵਨਮ ਰਾਣਾ ਨੇ ਦੱਸਿਆ ਕਿ ਉਹ ਦੋਵੇਂ ਵਾਤਾਵਰਣ ਪ੍ਰੇਮੀ ਹਨ। ਇਸ ਦੇ ਨਾਲ-ਨਾਲ ਉਹ ਘਰ ਵਿਚ ਜ਼ਿਆਦਾ ਤੋਂ ਜ਼ਿਆਦਾ ਆਰਗੈਨਿਕ ਚੀਜ਼ਾਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹੀ ਸੰਦੇਸ਼ ਭਾਰਤ ਦੇ ਲੋਕਾਂ ਤੱਕ ਪਹੁੰਚਾਉਣ ਲਈ ਸਾਈਕਲ ਯਾਤਰਾ ਕਰਨ ਦਾ ਮਨ ਬਣਾਇਆ ਜਿਸ ਵਿਚ ਮੇਰੀ ਪਤਨੀ ਨੇ ਮੇਰਾ ਪੂਰਾ ਸਹਿਯੋਗ ਕੀਤਾ। ਉਹ 13 ਮਾਰਚ ਨੂੰ ਆਪਣੇ ਘਰ ਤੋਂ ਨਿਕਲ ਗਿਆ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਉਪ ਚੋਣ: ਪੰਜਾਬ ਸਰਕਾਰ ਵੱਲੋਂ 10 ਮਈ ਨੂੰ ਸਥਾਨਕ ਛੁੱਟੀ ਦਾ ਐਲਾਨ
ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਰਸਤੇ ਵਿਚ ਉਸ ਨੂੰ ਹਰੇਕ ਪੜਾਅ ‘ਤੇ ਵੱਖ-ਵੱਖ ਧਰਮਾਂ ਤੇ ਵੱਖ-ਵੱਖ ਸੱਭਿਅਤਾਵਾਂ ਨਾਲ ਜੁੜੇ ਵੱਖ-ਵੱਖ ਸੂਬਿਆਂ ਦੇ ਲੋਕ ਮਿਲੇ। ਵੱਖ-ਵੱਖ ਭਾਸ਼ਾ ਹੋਣ ਦੇ ਬਾਅਦ ਵੀ ਲੋਕਾਂ ਨੇ ਉਸ ਦੇ ਸੰਦੇਸ਼ ਦਾ ਸਵਾਗਤ ਕੀਤਾ ਜਿਸਾਕਰਨ ਅੱਜ ਸਫਰ ਤੋਂ ਵਾਪਸ ਪਰਤ ਆਉਣ ਦੇ ਬਾਅਦ ਵੱਖ-ਵੱਖ ਸੂਬਿਆਂ ਦੇ ਲੋਕ ਸੰਪਰਕ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -: