ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਨਾਲ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਚ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ‘ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ‘ਤੁਸੀਂ ਹਿੰਦੂ ਧਰਮ ਦੀ ਨਹੀਂ, ਝੂਠ ਦੀ ਰੱਖਿਆ ਕਰਦੇ ਹੋ। ਇਹ ਤੁਸੀਂ ਕਿਸ ਲਈ ਕਰਦੇ ਹੋ? ਤੁਸੀਂ ਹਿੰਦੋਸਤਾਨ ਦੇ ਗਰੀਬ, ਕਿਸਾਨ ਤੇ ਮਜ਼ਦੂਰ ਲਈ ਨਹੀਂ ਕਰਦੇ ਹੋ। ਤੁਸੀਂ ਆਪਣੀ ਕੁਰਸੀ ਬਚਾਉਣ ਲਈ ਝੂਠ ਦੀ ਰੱਖਿਆ ਕਰਦੇ ਹੋ।’
ਰਾਹੁਲ ਗਾਂਧੀ ਨੇ ਕੇਂਦਰ ਤੇ ਸੂਬਾ ਸਰਕਾਰ ‘ਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਜਿਥੇ ਡਬਲ ਇੰਜਣ ਸਰਕਾਰ ਦਾ ਮਤਲਬ ਉਨ੍ਹਾਂ ਨੇ ਅਡਾਨੀ ਤੇ ਅੰਬਾਨੀ ਦੱਸਿਆ ਤਾਂ ਉਥੇ 15 ਲੱਖ ਰੁਪਿਆਂ ਨੂੰ ਲੈ ਕੇ ਵੀ ਹਮਲਾ ਬੋਲਿਆ। ਉਨ੍ਹਾਂ ਭੀੜ ਨੂੰ ਕਿਹਾ ਕਿ ਤੁਹਾਡੇ ਕੋਲ ਤੁਹਾਡਾ ਵੋਟ ਹੈ। ਇਹ ਤੁਹਾਡਾ ਭਵਿੱਖ ਹੈ, ਸੋਚ ਸਮਝ ਕੇ ਦਿਓ। ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਨੂੰ ਬਣਾਉਣ ਦਾ ਸਮਾਂ ਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉੱਤਰ ਪ੍ਰਦੇਸ਼ ਵਿਚ ਰੋਜ਼ਗਾਰ ਦਿਵਾਉਣ ਦਾ ਸਮਾਂ ਆ ਗਿਆ ਹੈ। ਮੈਂ ਸਾਰਿਆਂ ਦੀ ਬਹੁਤ ਇੱਜ਼ਤ ਕਰਦਾ ਹਾਂ ਤਾਂ ਮੈਂ ਤੁਹਾਨੂੰ ਝੂਠ ਨਹੀਂ ਬੋਲ ਸਕਦਾ। ਕਾਂਗਰਸ ਨੇਤਾ ਨੇ ਅੱਗੇ ਕਿਹਾ ਕਿ ਅਸੀਂ ਤੁਹਾਨੂੰ ਝੂਠ ਬੋਲਣ ਨਹੀਂ ਆਏ ਹਾਂ। ਅਸੀਂ ਮਨਰੇਗਾ ਦਿਵਾਇਆ, ਕਿਸਾਨਾਂ ਦਾ ਕਰਜ਼ਾ ਮਾਫ ਕੀਤਾ। ਰਾਜਸਥਾਨ ਵਿਚ ਪੈਨਸ਼ਨ ਵਾਲਾ ਕੰਮ ਹੋਇਆ। ਅਸੀਂ ਕੰਮ ਕਰਨਾ ਜਾਣਦੇ ਹਾਂ ਤੇ ਕਰਵਾਉਣਾ ਵੀ ਜਾਣਦੇ ਹਾਂ।
ਰਾਹੁਲ ਨੇ ਕਿਹਾ ਕਿ ਹਿੰਦੂ ਧਰਮ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਹੈ ਕਿ ਦੇਸ਼ ਦੀ ਜਨਤਾ ਦੇ ਸਾਹਮਣੇ ਜਾ ਕੇ ਲੱਖਾਂ ਕਰੋੜਾਂ ਲੋਕਾਂ ਦੇ ਸਾਹਮਣੇ ਝੂਠ ਬੋਲੋ। ਮੈਂ ਰਾਮਾਇਣ ਤੇ ਮਹਾਭਾਰਤ ਵੀ ਪੜ੍ਹੀ ਹੈ। ਇਹ ਕਿਤੇ ਨਹੀਂ ਪੜ੍ਹਿਆ ਕਿ ਕਾਸ਼ੀ ‘ਚ ਸ਼ਿਵ ਦੇ ਧਾਮ ਵਿਚ ਜਾ ਕੇ ਝੂਠ ਬੋਲੋ। ਕਿਸੇ ਵੀ ਧਰਮ ਵਿਚ ਇਹ ਨਹੀਂ ਸੁਣਿਆ ਕਿ ਝੂਠ ਬੋਲੋ। ਇਥੇ ਸਿਰਫ ਧਰਮ ਦੇ ਨਾਂ ਨਹੀਂ ਸਗੋਂ ਝੂਠ ਦੇ ਨਾਂ ‘ਤੇ ਵੋਟ ਲਿਆ ਜਾ ਰਿਹਾ ਹੈ। ਮੈਂ ਮਰ ਜਾਵਾਂਗਾ ਪਰ ਇਸ ਮੰਚ ਤੋਂ ਕਦੇ ਨਹੀਂ ਕਹਾਂਗਾ ਕਿ ਤੁਹਾਡੇ ਅਕਾਊਂਟ ‘ਚ 15 ਲੱਖ ਦੇਵਾਂਗੇ।