ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸ਼ਹਿਰ ਪਹੁੰਚੇ। ਉਨ੍ਹਾਂ ਸ਼ਹਿਰ ਦੇ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਪਾ ਕੇ ਸੰਸਦ ਮੈਂਬਰ ਬਣਾਇਆ।
ਵੜਿੰਗ ਦੇ ਅੱਜ ਲੁਧਿਆਣਾ ਵਿੱਚ 4 ਪ੍ਰੋਗਰਾਮ ਸਨ। ਸਭ ਤੋਂ ਪਹਿਲਾਂ ਉਹ ਸਵੇਰੇ 10 ਵਜੇ ਵਿਧਾਨ ਸਭਾ ਹਲਕਾ ਦਾਖਾ ਦੇ ਰਜਤ ਰਿਜ਼ੋਰਟ ਪੁੱਜੇ, ਜਿੱਥੇ ਦੁਪਹਿਰ ਕਰੀਬ 12 ਵਜੇ ਤੱਕ ਵੋਟਰਾਂ ਨੂੰ ਮਿਲੇ। ਦੁਪਹਿਰ 1 ਵਜੇ ਵੜਿੰਗ ਨੇ ਹਲਕਾ ਗਿੱਲ ਦੀਆਂ ਗਲੀਆਂ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਕਿਹਾ ਕਿ “ਲੋਕ ਕਹਿੰਦੇ ਸੀ ਜਿੱਤਣ ਮਗਰੋਂ MP ਕਦੇ ਦੇਖਿਆ ਨਹੀਂ ਪਰ ਅਸੀਂ ਪਿੰਡ-ਪਿੰਡ ਜਾ ਕੇ ਸਭ ਦਾ ਧੰਨਵਾਦ ਕਰਾਂਗੇ”
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਉਹ ਜਲਦੀ ਹੀ ਲੁਧਿਆਣਾ ਵਿਖੇ ਆਪਣਾ ਦਫਤਰ ਖੋਲ੍ਹਣਗੇ, ਜਿੱਥੇ ਲੋਕ ਆਸਾਨੀ ਨਾਲ ਆਪਣੇ ਕੰਮ ਕਰਵਾਉਣ ਲਈ ਆ ਸਕਣਗੇ। ਜਿਹੜਾ ਵੀ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ, ਉਹ ਉਨ੍ਹਾਂ ਨੂੰ ਉੱਥੇ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਾਸੀਆਂ ਨੇ ਉਨ੍ਹਾਂ ‘ਤੇ ਅਪਾਰ ਕਿਰਪਾ ਕੀਤੀ ਹੈ। ਅੱਜ ਦਾਖਾ, ਗਿੱਲ, ਸੈਂਟਰਲ ਅਤੇ ਆਤਮਨਗਰ ਵਿੱਚ ਲੋਕਾਂ ਦਾ ਧੰਨਵਾਦ ਕੀਤਾ।
ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਲੋਕ ਸਭਾ ‘ਚ ਇੰਨੀ ਵੱਡੀ ਗਿਣਤੀ ‘ਚ ਕਾਂਗਰਸ ਨੂੰ ਪੰਜਾਬ ‘ਚ ਲੀਡ ਦਿਵਾਈ ਹੈ। ਲੋਕ ਚਾਹੁੰਦੇ ਹਨ ਕਿ ਕਾਂਗਰਸ ਪੰਜਾਬ ਵਿਚ ਲੋਕਾਂ ਦੀ ਅਗਵਾਈ ਕਰੇ। ਪੰਜਾਬ ਦੇ ਲੋਕਾਂ ਦੀ ਆਵਾਜ਼ ਹੁਣ ਸੰਸਦ ਤੱਕ ਪਹੁੰਚਾਈ ਜਾਵੇਗੀ।
ਪੱਤਰਕਾਰਾਂ ਵੱਲੋਂ ਵੜਿੰਗ ਬਾਰੇ ਸਵਾਲ ਕਿ ਬਿੱਟੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਵੜਇੰਗ ਦੀ ਸਹੀ ਜਾਂਚ ਨਹੀਂ ਕਰਵਾਉਂਦੀ ਤਾਂ ਉਹ ਉਨ੍ਹਾਂ ਦੀ ਜਾਂਚ ਈ.ਡੀ ਤੋਂ ਕਰਵਾਉਣਗੇ, ‘ਤੇ ਉਨ੍ਹਾਂ ਕਿਹਾ ਕਿ ਜੇ ਬਿੱਟੂ ਚਾਹੁਣ ਤਾਂ ਉਹ ਜਾਂਚ ਜ਼ਰੂਰ ਕਰਵਾ ਸਕਦੇ ਹਨ। ਵੜਿੰਗ ਨੇ ਕਿਹਾ ਕਿ ਬਿਹਤਰ ਹੋਵੇਗਾ ਜੇ ਬਿੱਟੂ ਪੰਜਾਬ ਵਿੱਚ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਦੀ ਬਿਹਤਰੀ ਲਈ ਵਧੀਆ ਕੰਮ ਕਰਨ।
ਇਹ ਵੀ ਪੜ੍ਹੋ : ਲੁਧਿਆਣੇ ਦੇ ਬੰਦੇ ਨਾਲ 12 ਲੱਖ ਦੀ ਠੱਗੀ, ਮੁੰਬਈ ਦਾ IPS ਅਫਸਰ ਦੱਸ ਡਰਾ ਕੇ ਹੜਪੇ ਰੁਪਏ
ਵੜਿੰਗ ਨੇ ਕਿਹਾ ਕਿ ਸਾਨੂੰ ਸਕਾਰਾਤਮਕ ਰਾਜਨੀਤੀ ਕਰਨੀ ਚਾਹੀਦੀ ਹੈ। ਜੇ ਤੁਸੀਂ ਨਕਾਰਾਤਮਕ ਰਾਜਨੀਤੀ ਕਰੋਗੇ ਤਾਂ ਤੁਸੀਂ ਜ਼ਿਆਦਾ ਦੇਰ ਰਾਜਨੀਤੀ ਵਿੱਚ ਨਹੀਂ ਰਹਿ ਸਕੋਗੇ। ਸਿਆਸਤ ਵਿੱਚ ਗੁੱਸੇ ਵਾਲੇ ਵਿਅਕਤੀ ਲਈ ਕੋਈ ਥਾਂ ਨਹੀਂ ਹੈ। ਵੜਿੰਗ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਅੰਮ੍ਰਿਤਾ ਵੜਿੰਗ ਨੇ ਗਿੱਦੜਬਾਹਾ ਤੋਂ ਚੋਣ ਲੜਨੀ ਹੈ ਜਾਂ ਨਹੀਂ।