ਬਰਮਿੰਘਮ ਵਿਚ ਕਾਮਨਵੈਲਥ ਗੇਮਸ ਦੇ 22ਵੇਂ ਐਡੀਸ਼ਨ ਵਿਚ ਭਾਰਤੀ ਪਹਿਲਵਾਨ ਰਵੀ ਦਹੀਆ ਨੇ ਭਾਰਤ ਨੂੰ 10ਵਾਂ ਗੋਲਡ ਮੈਡਲ ਦਿਵਾ ਦਿੱਤਾ ਹੈ। ਰਵੀ ਦਹੀਆ ਨੇ 57 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਨਾਈਜੀਰੀਆ ਦੇ ਪਹਿਲਵਾਨ ਈ-ਵੇਲਸਨ ਨੂੰ 10-0 ਨਾਲ ਹਰਾਇਆ।
ਫਾਈਨਲ ਮੈਚ ਤੋਂ ਪਹਿਲਾਂ ਰਵੀ ਦਹੀਆ ਨੇ ਪਾਕਿਸਤਾਨ ਦੇ ਅਸਦ ਅਲੀ ਨੂੰ ਹਰਾਇਆ ਸੀ। ਰਵੀ ਦਹੀਆ ਨੇ ਅਸਦ ਅਲੀ ਨੂੰ 14-4 ਨਾਲ ਹਰਾਇਆ ਸੀ। ਉਥੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਮੈਚ ਵਿਚ ਨਿਊਜ਼ੀਲੈਂਡ ਦੇ ਪਹਿਲਵਾਨ ਸੂਰਜ ਨੂੰ 1 ਮਿੰਟ 14 ਸੈਕੰਡ ਵਿਚ ਹੀ 10-0 ਨਾਲ ਹਰਾ ਦਿੱਤਾ ਸੀ।
ਰਵੀ ਦਹੀਆ ਨੇ ਟੋਕੀਓ ਓਲੰਪਿਕ 2021 ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ ਉਦੋਂ ਰਵੀ ਦਹੀਆ ਫਾਈਨਲ ਮੈਚ ਹਾਰ ਗਏ ਸਨ। ਇਸ ਵਾਰ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਡਲ ਜਿੱਤਿਆ। ਰਵੀ ਦਹੀਆ ਤੋਂ ਪਹਿਲਾਂ ਕਾਮਨਵੈਲਥ ਗੇਮਸ 2022 ਵਿਚ ਕੁਸ਼ਤੀ ਵਿਚ ਦੀਪਕ ਪੂਨੀਆ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਨੇ ਗੋਲਡ ਮੈਡਲ ਜਿੱਤਿਆ ਸੀ।
ਰਵੀ ਦਹੀਆ ਤੋਂ ਪਹਿਲਾਂ ਮਹਿਲਾਵਾਂ ਦੀ ਫ੍ਰੀਸਟਾਈਲ 50 ਕਿਲੋ ਵਰਗ ਵਿਚ ਪੂਜਾ ਗਹਿਲੋਤ ਨੇ ਕਾਂਸੇ ਦਾ ਤਮਗਾ ਜਿੱਤਿਆ ਸੀ। ਕਾਂਸੇ ਦਾ ਤਮਗਾ ਮੈਚ ਵਿਚ ਪੂਜਾ ਨੇ ਸਕਾਟਲੈਂਡ ਦੀ ਕ੍ਰਿਸਟਲ ਲੇਮੋਫੈਕ ਨੂੰ 12-2 ਨਾਲ ਹਰਾਇਆ ਸੀ। ਕਾਮਨਵੈਲਥ ਗੇਮਸ ਵਿਚ ਪੂਜਾ ਗਹਿਲੋਤ ਨੇ ਪਹਿਲੀ ਵਾਰ ਕੋਈ ਮੈਡਲ ਜਿੱਤਿਆ। ਕੁਸ਼ਤੀ ਵਿਚ ਭਾਰਤ ਦੇ ਹੁਣ ਚਾਰ ਗੋਲਡ, ਇਕ ਸਿਲਵਰ ਤੇ ਤਿੰਨ ਕਾਂਸੇ ਦੇ ਤਮਗੇ ਹਨ।
ਵੀਡੀਓ ਲਈ ਕਲਿੱਕ ਕਰੋ -: