ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ‘ਚ ਅੱਜ ਰਾਇਲ ਚੈਲੰਜਰਜ਼ ਬੇਂਗਲੌਰ (ਆਰਸੀਬੀ) ਦਾ ਸਾਹਮਣਾ ਲਖਨਊ ਸੁਪਰਜਾਇੰਟਸ (ਐੱਲ. ਐੱਸ. ਜੀ.) ਨਾਲ ਹੋਵੇਗਾ। ਲੀਗ ਦਾ 15ਵਾਂ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗੀ।
ਆਰਸੀਬੀ ਦਾ ਇਸ ਸੀਜ਼ਨ ਦਾ ਇਹ ਚੌਥਾ ਮੈਚ ਹੋਵੇਗਾ। ਟੀਮ ਨੂੰ ਦੋ ਹਾਰ ਅਤੇ ਮੈਚ ਵਿਚ ਸਿਰਫ਼ ਇੱਕ ਜਿੱਤ ਮਿਲੀ। ਦੂਜੇ ਪਾਸੇ ਇਹ ਐਲਐਸਜੀ ਦਾ ਸੀਜ਼ਨ ਵਿਚ ਤੀਜਾ ਮੈਚ ਹੋਵੇਗਾ, ਟੀਮ ਨੇ ਇਕ ਜਿੱਤਿਆ ਹੈ ਅਤੇ ਸਿਰਫ ਇਕ ਹਾਰਿਆ ਹੈ। ਅੰਕ ਸੂਚੀ ‘ਚ ਲਖਨਊ ਛੇਵੇਂ ਅਤੇ ਬੈਂਗਲੁਰੂ 9ਵੇਂ ਸਥਾਨ ‘ਤੇ ਹੈ।
ਦੋਵਾਂ ਟੀਮਾਂ ਵਿਚਾਲੇ ਆਈਪੀਐਲ ਵਿੱਚ ਹੁਣ ਤੱਕ ਕੁੱਲ 4 ਮੈਚ ਖੇਡੇ ਗਏ ਹਨ। ਆਰਸੀਬੀ ਨੇ 3 ਵਿੱਚ ਜਿੱਤ ਦਰਜ ਕੀਤੀ ਅਤੇ ਐਲਐਸਜੀ ਨੇ ਸਿਰਫ਼ ਇੱਕ ਵਿੱਚ ਜਿੱਤ ਦਰਜ ਕੀਤੀ। ਇਹ ਇੱਕ ਜਿੱਤ ਵੀ ਟੀਮ ਨੂੰ ਪਿਛਲੇ ਸੀਜ਼ਨ ਬੇਂਗਲੁਰੂ ਵਿਚ ਹੀ ਮਿਲੀ ਸੀ,ਉਦੋਂ LSG ਨੇ ਆਖਰੀ ਓਵਰ ਤੱਕ ਚੱਲੇ ਰੋਮਾਂਚਕ ਮੁਕਾਬਲੇ ਨੂੰ ਇੱਕ ਵਿਕਟ ਨਾਲ ਜਿੱਤਿਆ ਸੀ।
ਪੰਜਾਬ ਦੇ ਖਿਲਾਫ ਲਖਨਊ ਦੀ ਕਪਤਾਨ ਨਿਕੋਲਸ ਪੂਰਨ ਨੇ ਕੀਤੀ ਸੀ। ਰੈਗੂਲਰ ਕਪਤਾਨ ਕੇਐੱਲ ਰਾਹੁਲ ਜ਼ਖਮੀ ਹੋਣ ਕਾਰਨ ਫੀਲਡਿੰਗ ਕਰਨ ਨਹੀਂ ਉਤਰੇ ਸਨ। ਉਨ੍ਹਾਂ ਇੰਪੈਕਟ ਪਲੇਅਰ ਬਣ ਕੇ ਬੈਟਿੰਗ ਕੀਤੀ ਸੀ। ਅਜਿਹੇ ਵਿਚ ਸੰਭਾਵਨਾ ਹੈ ਕਿ ਰਾਹੁਲ ਅੱਜ ਦਾ ਮੈਚ ਵੀ ਇੰਪੈਕਟ ਪਲੇਅਰ ਬਣ ਕੇ ਹੀ ਖੇਡਣ।
ਵਿਰਾਟ ਕੋਹਲੀ RCB ਦੇ ਟੌਪ ਰਨ ਸਕੋਰਰ ਹਨ, ਉਨ੍ਹਾਂ ਦੇ ਨਾਂ 3 ਮੈਚ ਵਿਚ 2 ਫਿਫਟੀ ਦੇ ਸਹਾਰੇ 181 ਦੌੜਾਂ ਹਨ। ਦੋਵੇਂ ਹੀ ਫਿਫਟੀ ਬੇਂਗਲੁਰੂ ਵਿਚ ਆਈਆਂ। ਦੂਜੇ ਪਾਸੇ ਯਸ਼ ਦਿਆਲ ਟੀਮ ਦੇ ਟੌਪ ਵਿਕਟ ਟੇਕਰ ਹਨ, ਉਨ੍ਹਾਂ ਨੇ ਹਰ ਮੈਚ ਵਿਚ 1-1 ਵਿਕੇਟ ਲਿਆ।
LSG ਦਾ ਇਹ ਤੀਜਾ ਮੁਕਾਬਲਾ ਹੋਵੇਗਾ। ਟੀਮ ਨੂੰ ਪਹਿਲਾਂ ਮੈਚ ਵਿਚ ਰਾਜਸਥਾਨ ਰਾਇਲਸ (RR) ਦੇ ਖਿਲਾਫ 20 ਦੌੜਾਂ ਨਾਲ ਹਾਰ ਮਿਲੀ। ਦੂਜੇ ਪਾਸੇ ਮੈਚ ਵਿਚ ਟੀਮ ਨੇ ਪੰਜਾਬ ਕਿੰਗਸ ਨੂੰ 21 ਦੌੜਾਂ ਨਾਲ ਮਾਤ ਦਿੱਤੀ।
ਇਹ ਵੀ ਪੜ੍ਹੋ : ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਗ੍ਰਹਿ ਮੰਤਰਾਲੇ ਦਾ ਵੱਡਾ ਤੋਹਫਾ, ਦਿੱਤੀ Y+ ਸਕਿਓਰਿਟੀ
ਨਿਕੋਲਸ ਪੂਰਨ LSG ਦੇ ਟੌਪ ਸਕੋਰਰ ਹਨ। ਪੂਰਨ ਨੇ ਇਸ ਸੀਜ਼ਨ ਦੇ 2 ਮੈਚਾਂ ਵਿਚ 64 ਤੇ 42 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ। ਟੀਮ ਦੇ ਦੂਜੇ ਹੀ ਮੈਚ ਵਿਚ ਆਪਣੀ ਸਪੀਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਮਯੰਕ ਯਾਦਵ ਦੇ ਟੌਪ ਵਿਕਟ ਟੇਕਰ ਬਣ ਗਏ। ਉਨ੍ਹਾਂ ਦੇ ਨਾਂ 3 ਵਿਕਟ ਹਨ।
ਵੀਡੀਓ ਲਈ ਕਲਿੱਕ ਕਰੋ -: