ਹਰਿਆਣਾ ‘ਚ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ‘ਚ ਰਾਜ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੁਲfਸ ਕੋਲ ਉਸ ਖ਼ਿਲਾਫ਼ ਅਹਿਮ ਸਬੂਤ ਹਨ, ਜਿਨ੍ਹਾਂ ਦਾ ਖੁਲਾਸਾ ਚਾਰਜਸ਼ੀਟ ਵਿੱਚ ਹੋਇਆ ਹੈ। ਚਾਰਜਸ਼ੀਟ ਵਿੱਚ ਇੱਕ ਗੱਲ ਸਾਫ਼ ਹੈ ਕਿ ਸੰਦੀਪ ਵੱਲੋਂ ਐਸਆਈਟੀ ਨੂੰ ਦਿੱਤੇ ਬਿਆਨਾਂ ਵਿੱਚ ਕਈ ਗੱਲਾਂ ਮੇਲ ਨਹੀਂ ਖਾਂਦੀਆਂ। ਮੰਤਰੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਪੀੜਤਾ ਨਾਲ ਉਸ ਦੇ ਕੋਈ ਨਿੱਜੀ ਸਬੰਧ ਨਹੀਂ ਸਨ, ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਵਿਚਾਲੇ ਸਬੰਧ ਪ੍ਰੋਫੈਸ਼ਨਲ ਸਬੰਧਾਂ ਤੋਂ ਕਿਤੇ ਅੱਗੇ ਸਨ।
ਮੰਤਰੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਪੀੜਤਾ ਸਿਰਫ਼ 15 ਮਿੰਟ ਲਈ ਉਨ੍ਹਾਂ ਦੇ ਮੁੱਖ ਦਫ਼ਤਰ ਦੇ ਕੈਬਿਨ ਵਿੱਚ ਮਿਲੀ ਸੀ। ਜਦੋਂ ਪੁਲਿਸ ਨੇ ਪੀੜਤਾ ਨੂੰ ਕ੍ਰਾਈਮ ਸੀਨ ਰੀਕ੍ਰਿਏਸ਼ਨ ਲਈ ਮੰਤਰੀ ਦੇ ਘਰ ਬੁਲਾਇਆ ਤਾਂ ਉਸ ਨੇ ਮੰਤਰੀ ਦੇ ਮੁੱਖ ਦਫਤਰ, ਸਾਈਡ ਰੂਮ, ਬੈੱਡਰੂਮ, ਬਾਥਰੂਮ ਆਦਿ ਦੀ ਸਥਿਤੀ ਸਹੀ ਦੱਸੀ।
ਚਾਰਜਸ਼ੀਟ ਮੁਤਾਬਕ ਮੰਤਰੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਪੀੜਤਾ ਨਾਲ ਉਸ ਦੇ ਕੋਈ ਨਿੱਜੀ ਸਬੰਧ ਨਹੀਂ ਹਨ। ਜਾਂਚ ਤੋਂ ਇਹ ਸਿੱਧ ਹੋਇਆ ਹੈ ਕਿ ਦੋਵਾਂ ਵਿਚਾਲੇ ਸਬੰਧ ਪ੍ਰੋਫੈਸ਼ਨਲ ਰਿਸ਼ਤੇ ਤੋਂ ਕਿਤੇ ਵੱਧ ਸਨ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮਾਮਲੇ ਤੋਂ ਬਾਅਦ ਮੰਤਰੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਪੀੜਤਾ ਨੂੰ ਆਪਣੇ ਮੁੱਖ ਦਫ਼ਤਰ ਦੇ ਕੈਬਿਨ ਵਿਚ ਹੀ ਮਿਲਿਆ ਸੀ ਅਤੇ ਉਹ ਵੀ ਸਿਰਫ਼ 15 ਮਿੰਟ ਲਈ। ਜਦੋਂਕਿ ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸੰਦੀਪ ਸਿੰਘ ਉਸ ਨੂੰ ਇੱਕ ਕਮਰੇ ਵਿੱਚ ਲੈ ਗਿਆ, ਜਿੱਥੇ ਉਸ ਨਾਲ ਸਰੀਰਕ ਛੇੜਛਾੜ ਕੀਤੀ ਗਈ। ਇਸ ਤੋਂ ਪਹਿਲਾਂ ਉਹ ਉਸ ਦੇ ਘਰ ਵਾਸ਼ਰੂਮ ਵੀ ਗਈ ਸੀ। ਇਸ ਲਈ ਜਦੋਂ ਪੁਲਿਸ ਨੇ ਪੀੜਤ ਔਰਤ ਨੂੰ ਜਾਂਚ ਲਈ ਮੰਤਰੀ ਦੇ ਘਰ ਬੁਲਾਇਆ ਤਾਂ ਉਸ ਨੇ ਪਹਿਲੀ ਵਾਰ ਮੰਤਰੀ ਦੇ ਮੁੱਖ ਦਫ਼ਤਰ, ਸਾਈਡ ਰੂਮ, ਬੈੱਡਰੂਮ, ਬਾਥਰੂਮ ਆਦਿ ਦੀ ਸਥਿਤੀ ਸਹੀ ਦੱਸੀ। ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਮੰਤਰੀ ਦੇ ਘਰ ਪਹੁੰਚੀ ਸੀ ਅਤੇ ਉੱਥੇ ਉਸ ਨਾਲ ਛੇੜਛਾੜ ਕੀਤੀ ਗਈ ਸੀ ਜਦਕਿ ਮੰਤਰੀ ਨੇ ਆਪਣੇ ਬਿਆਨਾਂ ‘ਚ ਝੂਠ ਬੋਲਿਆ ਸੀ।
ਚਾਰਜਸ਼ੀਟ ‘ਚ ਮੰਤਰੀ ਸੰਦੀਪ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਪੀੜਤ ਲੜਕੀ ਉਸ ਨੂੰ ਮਿਲਣ ਦਾ ਸਮਾਂ ਲੈ ਕੇ ਆਈ ਸੀ। ਜਾਂਚ ਦੌਰਾਨ ਮੰਤਰੀ ਨੇ ਮੰਨਿਆ ਕਿ ਪੀੜਤਾ ਨੇ ਸੋਸ਼ਲ ਮੀਡੀਆ ਰਾਹੀਂ ਮੁਲਾਕਾਤ ਲਈ ਸੀ। ਫਿਰ ਪੁਲਿਸ ਨੇ ਸਵਾਲ ਕੀਤਾ ਕਿ ਜੇ ਕੋਈ ਆਮ ਆਦਮੀ ਮਿਲਣਾ ਚਾਹੁੰਦਾ ਹੈ ਤਾਂ ਉਹ ਵੀ ਸੋਸ਼ਲ ਮੀਡੀਆ ‘ਤੇ ਅਪਾਇੰਟਮੈਂਟ ਲੈਂਦਾ ਹੈ ਜਾਂ ਆਪਣੇ ਦਫ਼ਤਰੀ ਸਟਾਫ ਰਾਹੀਂ ਮੁਲਾਕਾਤ ਹੁੰਦੀ ਹੈ। ਅਜਿਹੇ ‘ਚ ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਮੰਤਰੀ ਦੀ ਪੀੜਤਾ ਪ੍ਰਤੀ ਗਲਤ ਨੀਅਤ ਸੀ।
ਪੀੜਤਾ ਨੇ ਦੋਸ਼ ਲਾਇਆ ਕਿ ਉਸ ਨੂੰ ਜਾਣਬੁੱਝ ਕੇ ਟਰੇਨਿੰਗ ਲਈ ਵਿਦੇਸ਼ ਜਾਣ ਤੋਂ ਰੋਕਿਆ ਗਿਆ। ਉਸ ਦੀ ਮਨਜ਼ੂਰੀ ਲਈ ਫਾਈਲ ਖੇਡ ਵਿਭਾਗ ਦੇ ਡਾਇਰੈਕਟਰ ਕੋਲ ਜਾਣੀ ਸੀ, ਪਰ ਉਸ ਦੀ ਫਾਈਲ ਮੰਤਰੀ ਸੰਦੀਪ ਨੂੰ ਭੇਜ ਦਿੱਤੀ ਗਈ ਅਤੇ ਉਨ੍ਹਾਂ ਨੇ ਇਸ ਨੂੰ ਰੱਦ ਕਰ ਦਿੱਤਾ। ਚਾਰਜਸ਼ੀਟ ਵਿੱਚ ਲਿਖਿਆ ਗਿਆ ਹੈ ਕਿ ਪੁਲਿਸ ਨੇ ਉਸ ਸਮੇਂ ਖੇਡ ਵਿਭਾਗ ਦੇ ਡਾਇਰੈਕਟਰ ਸੰਦੀਪ ਸਿੰਘ ਅਤੇ ਪੰਕਜ ਨੈਨ ਦੇ ਬਿਆਨ ਵੀ ਲਏ ਸਨ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਫਾਈਲ ਮੰਤਰੀ ਤੱਕ ਕਿਵੇਂ ਪਹੁੰਚੀ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ CM ਮਾਨ ਦਾ ਵੱਡਾ ਐਲਾਨ- ‘ਜਲਦ ਸ਼ੁਰੂ ਹੋਵੇਗਾ ਹਲਵਾਰਾ ਹਵਾਈ ਅੱਡਾ ਵੀ’
ਚਾਰਜਸ਼ੀਟ ਦੀ ਸੁਣਵਾਈ 16 ਸਤੰਬਰ ਨੂੰ ਹੋਵੇਗੀ। ਮਾਮਲੇ ‘ਚ ਦੋਸ਼ ਤੈਅ ਕਰਨ ‘ਤੇ ਬਹਿਸ ਹੋਵੇਗੀ। ਮਹਿਲਾ ਕੋਚ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਕਿਹਾ ਹੈ ਕਿ ਪੁਲਿਸ ਨੇ ਚਾਰਜਸ਼ੀਟ ਵਿੱਚ ਬਲਾਤਕਾਰ ਦੀ ਕੋਸ਼ਿਸ਼ ਦੀ ਧਾਰਾ 376/511 ਨਹੀਂ ਲਗਾਈ ਹੈ, ਇਸ ਨੂੰ ਜੋੜਨ ਲਈ ਅਦਾਲਤ ਨੂੰ ਅਪੀਲ ਕਰਨਗੇ।
ਕੋਚ ਦਾ ਮੋਬਾਈਲ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀਐਫਐਸਐਲ) ਨੂੰ ਭੇਜਿਆ ਗਿਆ ਸੀ। ਜਾਂਚ ‘ਚ ਕੁਝ ਚੈਟ ਅਤੇ ਵੁਆਇਸ ਰਿਕਾਰਡਿੰਗ ਮਿਲੀ, ਜਿਸ ਤੋਂ ਪਤਾ ਲੱਗਾ ਕਿ ਪੀੜਤਾ ਨੇ ਕੁਝ ਲੋਕਾਂ ਨੂੰ ਇਸ ਘਟਨਾ ਬਾਰੇ ਦੱਸਿਆ ਸੀ। 16 ਜੁਲਾਈ 2022 ਨੂੰ ਇੱਕ ਜਾਣਕਾਰ ਨੂੰ ਇੱਕ ਫੋਟੋ ਭੇਜੀ, ਜਿਸ ਵਿੱਚ ਸਿਰ ‘ਤੇ ਪੱਟੀ ਬੰਨ੍ਹੀ ਹੋਈ ਸੀ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਦੋਸ਼ੀ ਤੋਂ ਭੱਜਣ ਲੱਗੀ ਤਾਂ ਉਸ ਦਾ ਸਿਰ ਮੇਜ਼ ਨਾਲ ਭੱਜਿਆ।
ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ਵਿੱਚ ਫਸੇ ਰਾਜ ਮੰਤਰੀ ਸੰਦੀਪ ਸਿੰਘ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਇਸ ‘ਤੇ ਅਦਾਲਤ ਨੇ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪਟੀਸ਼ਨ ‘ਤੇ 13 ਸਤੰਬਰ ਨੂੰ ਸੁਣਵਾਈ ਹੋਵੇਗੀ।
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…