ਇਕ ਸਮਾਂ ਸੀ ਜਦੋਂ ਲੋਕ ਆਪਣੀ ਪਸੰਦ ਦੀ ਕੋਈ ਚੀਜ਼ ਖਾਣਾ ਚਾਹੁੰਦੇ ਸਨ ਤਾਂ ਜਾਂ ਤਾਂ ਉਨ੍ਹਾਂ ਨੂੰ ਘਰ ‘ਚ ਖੁਦ ਤਿਆਰ ਕਰਨੀ ਪੈਂਦੀ ਸੀ ਜਾਂ ਫਿਰ ਬਾਹਰ ਕਿਸੇ ਰੈਸਟੋਰੈਂਟ ਆਦਿ ‘ਚ ਜਾਣਾ ਪੈਂਦਾ ਸੀ ਪਰ ਹੁਣ ਲੋਕਾਂ ਨੂੰ ਇਹ ਸਭ ਕਰਨ ਦੀ ਲੋੜ ਨਹੀਂ ਹੈ। ਹੁਣ ਜੇਕਰ ਲੋਕਾਂ ਨੂੰ ਕੁਝ ਖਾਣ ਦਾ ਮਨ ਕਰਦਾ ਹੈ ਤਾਂ ਉਹ ਉਸ ਚੀਜ਼ ਨੂੰ ਆਨਲਾਈਨ ਫੂਡ ਪਲੇਟਫਾਰਮ ਤੋਂ ਆਰਡਰ ਕਰਦੇ ਹਨ, ਜੋ ਸਿੱਧਾ ਉਨ੍ਹਾਂ ਦੇ ਘਰ ਪਹੁੰਚ ਜਾਂਦੀ ਹੈ। ਹਾਲਾਂਕਿ ਇਸ ਆਨਲਾਈਨ ਯੁੱਗ ‘ਚ ਕਈ ਵਾਰ ਲੋਕਾਂ ਨੂੰ ਧੋਖਾ ਦੇਣਾ ਪੈਂਦਾ ਹੈ। ਅਜਿਹਾ ਹੀ ਕੁਝ ਪੱਛਮੀ ਆਸਟ੍ਰੇਲੀਆ ਦੇ ਮੇਲੈਂਡਸ ‘ਚ ਰਹਿਣ ਵਾਲੀ ਇਕ ਔਰਤ ਨਾਲ ਹੋਇਆ। ਉਸ ਨਾਲ ਵਾਪਰੀ ਅਜੀਬ ਘਟਨਾ ਦੀ ਕਾਫੀ ਚਰਚਾ ਹੈ।
ਦਰਅਸਲ ਔਰਤ ਨੇ ਮੈਕਡੋਨਲਡ ਤੋਂ ਆਨਲਾਈਨ ਬਰਗਰ ਦਾ ਆਰਡਰ ਕੀਤਾ ਸੀ ਪਰ ਜਦੋਂ ਆਰਡਰ ਉਸ ਕੋਲ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਪੈਕੇਟ ਖਾਲੀ ਸੀ ਪਰ ਉਸ ਵਿਚ ਇਕ ਚਿੱਠੀ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਰੈਸਟੋਰੈਂਟ ਨੇ ਉਸ ਨੂੰ ਖਾਲੀ ਪੈਕੇਟ ਕਿਉਂ ਭੇਜਿਆ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਮਹਿਲਾ ਦੇ ਬੁਆਏਫ੍ਰੈਂਡ ਨੇ ਸੋਸ਼ਲ ਮੀਡੀਆ ਪਲੇਟਫਾਰਮ ਰੈੱਡਡਿਟ ‘ਤੇ ਇਹ ਕਹਾਣੀ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਰੈਸਟੋਰੈਂਟ ਨੇ ਉਸ ਦੀ ਪ੍ਰੇਮਿਕਾ ਨੂੰ ਧੋਖਾ ਦਿੱਤਾ।
ਇਹ ਵੀ ਪੜ੍ਹੋ : ਬੰਦੇ ਦੀ 12 ਸਾਲਾਂ ਦੀ ਮਿਹਨਤ ਪਹੁੰਚਾਏਗੀ ਦੂਜਿਆਂ ਨੂੰ ਆਰਾਮ, ਆਨੰਦ ਮਹਿੰਦਰਾ ਵੀ ਕਰ ਰਹੇ ਤਾਰੀਫ਼
ਵਿਅਕਤੀ ਨੇ ਦੱਸਿਆ ਕਿ ਉਸ ਦੀ ਪ੍ਰੇਮਿਕਾ ਨੇ ਸੌਸੇਜ ਮੈਕਮਫਿਨ ਬਰਗਰ ਦਾ ਆਰਡਰ ਦਿੱਤਾ ਸੀ, ਜਿਸ ਵਿਚ ਕਈ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਸਨ। ਹਾਲਾਂਕਿ, ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਕਿਉਂਕਿ ਉਸਦੀ ਪ੍ਰੇਮਿਕਾ ਗਰਭਵਤੀ ਹੈ ਅਤੇ ਆਂਡੇ ਖਾਣਾ ਪਸੰਦ ਨਹੀਂ ਕਰਦੀ ਹੈ, ਉਸਨੇ ਬਰਗਰ ਵਿੱਚੋਂ ਸਿਰਫ ਆਂਡੇ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ, ਜਦਕਿ ਬਾਕੀ ਸਮੱਗਰੀ ਨੂੰ ਛੱਡ ਦਿੱਤਾ ਸੀ, ਪਰ ਰੈਸਟੋਰੈਂਟ ਨੇ ਉਸ ਨੂੰ ਇੱਕ ਖਾਲੀ ਰੈਪਰ ਭੇਜਿਆ ਸੀ, ਜਿਸ ਨਾਲ ਚਿੱਠੀ ਵੀ ਸੀ। ਉਸ ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਔਰਤ ਨੇ ਬਰਗਰ ਵਿੱਚੋਂ ਸਾਰੀਆਂ ਸਮੱਗਰੀਆਂ ਕੱਢਣ ਦਾ ਬਦਲ ਚੁਣਿਆ ਸੀ, ਇਸ ਲਈ ਰੈਸਟੋਰੈਂਟ ਨੇ ਉਸ ਨੂੰ ਇੱਕ ਖਾਲੀ ਰੈਪਰ ਭੇਜ ਦਿੱਤਾ।
ਹਾਲਾਂਕਿ, ਵਿਅਕਤੀ ਨੇ ਰੈਸਟੋਰੈਂਟ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਉਸ ਦੀ ਪ੍ਰੇਮਿਕਾ ਇੰਨੀ ਵੱਡੀ ਗਲਤੀ ਕਦੇ ਨਹੀਂ ਕਰ ਸਕਦੀ ਅਤੇ ਔਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਸਿਰਫ ਆਂਡੇ ਦਾ ਆਪਸ਼ਨ ਚੁਣਿਆ ਸੀ, ਪਰ ਇਹ ਗਲਤੀ ਕਿਸ ਤੋਂ ਅਤੇ ਕਿਵੇਂ ਹੋ ਗਈ ਇਹ ਸਮਝ ਨਹੀਂ ਆ ਰਿਹਾ।
ਵੀਡੀਓ ਲਈ ਕਲਿੱਕ ਕਰੋ -: