ਗੁਰਦਾਸਪੁਰ ਵਿੱਚ ਇੱਕ ਮੈਡੀਕਲ ਸਟੋਰ ਤੋਂ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੁਕਾਨ ਮਾਲਕ ਸ਼ਰਧਾ ਮੁਤਾਬਕ ਦੁਕਾਨ ਬੰਦ ਕਰਨ ਤੋਂ ਪਹਿਲਾਂ ਦੁਕਾਨ ਮਾਲਕ ਬਾਬਾ ਜੀ ਦੀ ਤਸਵੀਰ ਅੱਗੇ ਮੱਥਾ ਟੇਕ ਰਿਹਾ ਸੀ। ਬੀਤੀ ਰਾਤ 9 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਗੁਰਦਾਸਪੁਰ ਸਾਈਡ ਤੋਂ ਆ ਕੇ ਦੁਕਾਨ ਦੇ ਅੱਗੇ ਰੁਕੀ।
ਚਾਰ ਬੰਦੇ ਕਾਰ ਤੋਂ ਹੇਠਾਂ ਉਤਰੇ, ਉਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਮੁਲਜ਼ਮਾਂ ਨੇ ਦੁਕਾਨ ਮਾਲਕ ਨੂੰ ਡਰਾ ਧਮਕਾ ਕੇ ਉਸ ਦੀ ਜੇਬ ਵਿੱਚੋਂ 5 ਹਜ਼ਾਰ ਰੁਪਏ, ਪੈਨ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਖੋਹ ਲਏ ਅਤੇ ਫ਼ਰਾਰ ਹੋ ਗਏ। ਪੁਲਿਸ ਨੇ 4 ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਕਲਾਨੌਰ ਦੀ ਪੁਲਿਸ ਨੇ ਚਾਰ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੁਰਦੀਪ ਸਿੰਘ ਉਰਫ਼ ਗੋਗਾ ਪੁੱਤਰ ਪਲਵਿੰਦਰ ਸਿੰਘ ਵਾਸੀ ਕਲਾਨੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅੱਡਾ ਨੱਡਾਂਵਾਲੀ ਵਿੱਚ ਗੋਗਾ ਹੈਲਥ ਕੇਅਰ ਸੈਂਟਰ ਦੇ ਨਾਂ ’ਤੇ ਮੈਡੀਕਲ ਸਟੋਰ ਚਲਾਉਂਦਾ ਹੈ।
2 ਨਵੰਬਰ ਨੂੰ ਦੁਕਾਨ ਬੰਦ ਕਰਨ ਤੋਂ ਪਹਿਲਾਂ ਉਹ ਆਪਣੀ ਸ਼ਰਧਾ ਮੁਤਾਬਕ ਬਾਬਾ ਜੀ ਦੀ ਫੋਟੋ ਅੱਗੇ ਅਰਦਾਸ ਕਰ ਰਿਹਾ ਸੀ ਕਿ ਰਾਤ ਕਰੀਬ ਨੌਂ ਵਜੇ ਗੁਰਦਾਸਪੁਰ ਵਾਲੇ ਪਾਸਿਓਂ ਇਕ ਚਿੱਟੇ ਰੰਗ ਦੀ ਵਰਨਾ ਗੱਡੀ ਆ ਕੇ ਦੁਕਾਨ ਅੱਗੇ ਆ ਕੇ ਰੁਕੀ। ਚਾਰ ਬੰਦੇ ਕਾਰ ‘ਚੋਂ ਉਤਰੇ ਅਤੇ ਉਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਕਤ ਵਿਅਕਤੀ ਦੁਕਾਨ ਦੇ ਅੰਦਰ ਆਏ, ਜਿਨ੍ਹਾਂ ਵਿਚੋਂ ਇਕ ਦੇ ਕੋਲ ਕਿਰਪਾਨ, ਇਕ ਦੇ ਕੋਲ ਦਾਤਰ ਅਤੇ ਇਕ ਦੇ ਕੋਲ ਪਿਸਤੌਲ ਸੀ।
ਜਿਵੇਂ ਹੀ ਉਹ ਦੁਕਾਨ ਅੰਦਰ ਦਾਖਲ ਹੋਇਆ ਤਾਂ ਉਨ੍ਹਾਂ ਨੇ ਉਸ ਨੂੰ ਹਥਿਆਰਾਂ ਨਾਲ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਪੈਂਟ ਦੀ ਜੇਬ ਵਿੱਚੋਂ ਪੰਜ ਹਜ਼ਾਰ ਰੁਪਏ, ਪੈਨ ਕਾਰਡ ਅਤੇ ਜ਼ਰੂਰੀ ਦਸਤਾਵੇਜ਼ਾਂ ਵਾਲਾ ਪਰਸ ਖੋਹ ਲਿਆ। ਉਹ ਉਸ ਦਾ ਮੋਬਾਈਲ ਫੋਨ ਖੋਹ ਕੇ ਆਪਣੀ ਕਾਰ ਵਿੱਚ ਗੁਰਦਾਸਪੁਰ ਵੱਲ ਫ਼ਰਾਰ ਹੋ ਗਏ। ਥਾਣਾ ਕਲਾਨੌਰ ਦੀ ਪੁਲਿਸ ਨੇ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਚਾਰ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ : –