ਨਵੇਂ ਸਾਲ ਤੋਂ ਤੁਹਾਡੇ ਜੀਵਨ ਨਾਲ ਜੁੜੇ ਕੁਝ ਨਿਯਮਾਂ ਵਿਚ ਤਬਦੀਲੀ ਆ ਜਾਵੇਗੀ। ਇਨ੍ਹਾਂ ਨਿਯਮਾਂ ‘ਚ ਬੈਂਕਾਂ ਤੋਂ ਪੈਸੇ ਕਢਵਾਉਣ ਤੋਂ ਲੈ ਕੇ ਜਮ੍ਹਾ ਕਰਨਾ, ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮ ਹਨ। ਜੀਐੱਸਟੀ ਕਾਨੂੰਨ ਵਿਚ ਵੀ ਤਬਦੀਲੀ ਆ ਜਾਵੇਗੀ। ਜੀਐੱਸਟੀ ਕੌਂਸਲ ਨੇ ਫੁੱਟਵੀਅਰ ਅਤੇ ਟੈਕਸਟਾਈਲ ਸੈਕਟਰ ਵਿਚ ਇਨਵਰਟਡ ਡਿਊਟੀ ਸਟ੍ਰਕਚਰ ਵਿਚ ਕੁਝ ਬਦਲਾਅ ਕੀਤੇ ਹਨ। ਇਹ ਬਦਲਾਅ 1 ਜਨਵਰੀ 2022 ਤੋਂ ਲਾਗੂ ਹੋਣਗੇ। ਪੜ੍ਹੋ ਇਨ੍ਹਾਂ ਬਦਲੇ ਨਿਯਮਾਂ ਬਾਰੇ
ਬਦਲ ਜਾਣਗੇ ਡੈਬਿਟ ਤੇ ਕ੍ਰੈਡਿਟ ਕਾਰਡ ਨੂੰ ਇਸਤੇਮਾਲ ਕਰਨ ਦੇ ਨਿਯਮ
1 ਜਨਵਰੀ ਤੋਂ ਡੈਬਿਟ ਤੇ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨ ਦਾ ਤਰੀਕਾ ਬਦਲ ਜਾਵੇਗਾ। ਆਨਲਾਈਨ ਪੇਮੈਂਟ ਨੂੰ ਹੋਰ ਜ਼ਿਆਦਾ ਸੁਰੱਖਿਅਤ ਬਣਾਉਣ ਲਈ RBI ਨੇ ਨਿਯਮਾਂ ‘ਚ ਬਦਲਾਅ ਕੀਤਾ ਹੈ। ਹੁਣ ਆਨਲਾਈਨ ਪੇਮੈਂਟ ਕਰਦੇ ਸਮੇਂ ਤੁਹਾਨੂੰ 16 ਡਿਜਿਟ ਵਾਲੇ ਡੈਬਿਟ ਜਾਂ ਕ੍ਰੈਡਿਟ ਕਾਰਡ ਨੰਬਰ ਸਣੇ ਕਾਰਡ ਦੀ ਪੂਰੀ ਡਿਟੇਲ ਭਰਨੀ ਹੋਵੇਗੀ। ਹੁਣ ਆਨਲਾਈਨ ਸ਼ਾਪਿੰਗ ਅਤੇ ਡਿਜੀਟਲ ਪੇਮੈਂਟ ਦੌਰਾਨ ਮਰਚੈਂਟ ਵੈੱਬਸਾਈਟ ਜਾਂ ਐਪ ਤੁਹਾਡੇ ਕਾਰਡ ਦੀ ਡਿਟੇਲ ਸਟੋਰ ਨਹੀਂ ਕਰ ਸਕਣਗੇ।
LPG ਰਸੋਈ ਗੈਸ ਸਿਲੰਡਰ ਕੀਮਤ
ਹਰ ਮਹੀਨੇ ਦੀ ਪਹਿਲੀ ਤਰੀਖ ਨੂੰ ਰਸੋਈ ਗੈਸ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ। ਇਸ ਵਾਰ ਦੇਖਣਾ ਹੋਵੇਗਾ ਕਿ 1 ਜਨਵਰੀ 2022 ਨੂੰ ਨਵੇਂ ਸਾਲ ਦੇ ਦਿਨ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਹੈ ਜਾਂ ਰਾਹਤ ਮਿਲਦੀ ਹੈ।
ਕੈਸ਼ ਕੱਢਣ ‘ਤੇ ਲੱਗੇਗਾ ਚਾਰਜ
ਇੰਡੀਆ ਪੋਸਟ ਪੇਮੈਂਟ ਬੈਂਕ ਦੇ ਅਕਾਊਂਟ ਹੋਲਡਰਸ ਨੂੰ ਨਿਰਧਾਰਤ ਲਿਮਟ ਤੋਂ ਉੱਪਰ ਕੈਸ਼ ਕੱਢਣ ਅਤੇ ਡਿਪਾਜ਼ਿਟ ਕਰਨ ਲਈ ਚਾਰਜ ਦੇਣਾ ਹੋਵੇਗਾ। ਇਹ ਨਿਯਮ 1 ਜਨਵਰੀ 2022 ਤੋਂ ਲਾਗੂ ਹੋ ਜਾਵੇਗਾ। IPPB ‘ਚ ਤਿੰਨ ਤਰ੍ਹਾਂ ਦੇ ਸੇਵਿੰਗ ਅਕਾਊਂਟਸ ਖੋਲ੍ਹੇ ਜਾ ਸਕਦੇ ਹਨ ਜਿਸ ‘ਚ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ। ਇੰਡੀਆ ਪੋਸਟ ਪੇਮੈਂਟਸ ਬੈਂਕ ਮੁਤਾਬਕ ਬੇਸਿਕ ਸੇਵਿੰਗਸ ਅਕਾਊਂਟ ਤੋਂ ਹਰ ਮਹੀਨੇ 4 ਵਾਰ ਕੈਸ਼ ਕੱਢਣਾ ਫ੍ਰੀ ਹੈ।
ATM ਤੋਂ ਪੈਸੇ ਕਢਵਾਉਣਾ ਹੋਵੇਗਾ ਮਹਿੰਗਾ
1 ਜਨਵਰੀ ਤੋਂ ਗਾਹਕਾਂ ਨੂੰ ਫ੍ਰੀ ATM ਟ੍ਰਾਂਜੈਕਸ਼ਨ ਲਿਮਟ ਪਾਰ ਕਰਨ ‘ਤੇ ਜ਼ਿਆਦਾ ਚਾਰਜ ਦੇਣਾ ਹੋਵੇਗਾ। ਜੂਨ ਵਿਚ RBI ਨੇ ਬੈਂਕਾਂ ਨੂੰ 1 ਜਨਵਰੀ 2022 ਤੋਂ ਏਟੀਐੱਮ ਵਿੱਚੋਂ ਮੁਫਤ ਮਹੀਨਾਵਾਰ ਪੈਸਾ ਕਢਵਾਉਣ ‘ਤੇ ਇਕ ਲਿਮਟ ਤੋਂ ਬਾਅਦ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ। ਹਰ ਇੱਕ ਬੈਂਕ ਹਰ ਮਹੀਨੇ ਕੈਸ਼ ਅਤੇ ਨਾਨ-ਕੈਸ਼ ATM ਟ੍ਰਾਂਜੈਕਸ਼ਨ ਫ੍ਰੀ ਦਿੰਦਾ ਹੈ। ਹੁਣ 1 ਜਨਵਰੀ ਤੋਂ ਮੁਫਤ ਸੀਮਾ ਤੋਂ ਬਾਅਦ ਜ਼ਿਆਦਾ ਚਾਰਜ ਦੇਣਾ ਹੋਵੇਗਾ। ਫ੍ਰੀ ਲਿਮਟ ਤੋਂ ਬਾਅਦ ਪੈਸੇ ਕਢਾਉਣ ‘ਤੇ 21 ਰੁਪਏ ਚਾਰਜ ਅਤੇ GST ਦੇਣਾ ਹੋਵੇਗਾ।
ਬਦਲ ਜਾਣਗੇ Google ਦੇ ਨਿਯਮ
ਗੂਗਲ ਪਲੇਅ ਸਟੋਰ ‘ਤੇ ਤੁਹਾਡੀ ਪੇਮੈਂਟ ਕਰਨ ਦੀ ਕਾਰਡ ਡਿਟੇਲ ਸੇਵ ਨਹੀਂ ਹੋਵੇਗੀ। ਜੋ ਪਹਿਲਾਂ ਤੋਂ ਦਰਜ ਜਾਣਕਾਰੀ ਹੈ, ਉਹ ਹੱਟ ਜਾਵੇਗੀ।
ਜੁੱਤੀਆਂ ਤੇ ਰੇਡੀਮੈਂਟ ਗਾਰਮੈਂਟ ‘ਤੇ ਦੇਣਾ ਪਵੇਗਾ GST
ਨਵੇਂ ਟੈਕਸ ਰੇਟ ਮੁਤਾਬਕ ਹੁਣ ਜੁੱਤੀਆਂ ‘ਤੇ 12 ਫੀਸਦੀ ਟੈਕਸ ਲੱਗੇਗਾ। ਕਾਟਨ ਨੂੰ ਛੱਡ ਕੇ ਸਾਰੇ ਕੱਪੜਿਆਂ ‘ਤੇ 12 ਫੀਸਦੀ ਜੀਐੱਸਟੀ ਲੱਗੇਗਾ। ਰੈਡੀਮੇਡ ਗਾਰਮੈਂਟ ‘ਤੇ ਵੀ 12 ਫੀਸਦੀ ਜੀਐੱਸਟੀ ਲੱਗੇਗਾ।
ਆਨਲਾਈਨ ਆਟੋ ਰਾਈਡ ਵੀ ਦੇਣਾ ਹੋਵੇਗਾ ਜੀਐੱਸਟੀ
ਸਟਾਰਟਅੱਪ ਵੱਲੋਂ ਦਿੱਤੀ ਜਾਣ ਵਾਲੀ ਟਰਾਂਸਪੋਰਟ ਸਰਵਿਸ ‘ਤੇ ਵੀ 5 ਫੀਸਦੀ ਜੀਐੱਸਟੀ ਲੱਗੇਗਾ। ਜੇਕਰ ਆਟੋਰਿਕਸ਼ਾ ਡਰਾਈਵਰ ਆਫਲਾਈਨ ਮੋਡ ‘ਤੇ ਸਰਵਿਸ ਦੇ ਰਿਹਾ ਹੈ ਤਾਂ ਜੀਐੱਸਟੀ ਨਹੀਂ ਲੱਗੇਗਾ।
ਆਨਲਾਈਨ ਖਾਣਾ ਆਰਡਰ ਕਰਨ ‘ਤੇ ਦੇਣਾ ਹੋਵੇਗਾ GST
1 ਜਨਵਰੀ ਤੋਂ ਸਵਿੱਗੀ ਤੇ ਜੋਮੈਟੋ ਵਰਗੇ ਪਲੇਟਫਾਰਮਾਂ ਵੱਲੋਂ ਦਿੱਤੀ ਜਾਣ ਵਾਲੀ ਸਰਵਿਸ ‘ਤੇ ਜੀਐੱਸਟੀ ਲੱਗੇਗਾ। ਉਨ੍ਹਾਂ ਨੂੰ ਹੁਣ ਅਜਿਹੀ ਸਰਵਿਸ ਲਈ ਚਾਲਾਨ ਸਰਕਾਰ ਕੋਲ ਜਮ੍ਹਾ ਕਰਾਉਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: