ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਅਰਬ ਦੇ ਮਾਰੂਥਲੀ ਉਜਾੜ ਨੂੰ ਬਦਲਣ ਦਾ ਵਾਅਦਾ ਕੀਤਾ ਹੈ। ਇਸ ਸਮੇਂ 500 ਬਿਲੀਅਨ ਡਾਲਰ ਦੀ ਲਾਗਤ ਵਾਲੇ ਪ੍ਰਾਜੈਕਟ ਰਾਹੀਂ ਰੇਗਿਸਤਾਨ ਦਾ ਚਿਹਰਾ ਬਦਲਿਆ ਜਾ ਰਿਹਾ ਹੈ। ਪ੍ਰਿੰਸ ਸਲਮਾਨ ਆਪਣੇ ਅਭਿਲਾਸ਼ੀ ਕਿੰਗਡਮ ਵਿੱਚ ਨਿਓਮ ਨਾਮ ਦਾ ਇੱਕ ਸ਼ਹਿਰ ਬਣਾਉਣ ਜਾ ਰਹੇ ਹਨ ਜੋ ਲੰਡਨ ਤੋਂ 17 ਗੁਣਾ ਵੱਡਾ ਹੋਵੇਗਾ। ਇਸ ਸ਼ਹਿਰ ਵਿੱਚ ਬਹੁਤ ਸਾਰੀਆਂ ਐਸ਼ੋ-ਆਰਾਮ ਦੀਆਂ ਚੀਜ਼ਾਂ ਹੋਣਗੀਆਂ। ਇੱਥੇ ਹੋਟਲ, ਰਿਜ਼ੋਰਟ, ਪੂਲ, ਕਲੱਬ ਹੋਣਗੇ ਅਤੇ ਬਰਫ ਵੀ ਹੋਵੇਗੀ। ਹਾਂ, ਕੀ ਤੁਸੀਂ ਕਦੇ ਗਰਮ ਰੇਗਿਸਤਾਨਾਂ ਵਿੱਚ ਬਰਫ਼ ਦੀ ਕਲਪਨਾ ਕੀਤੀ ਹੈ? ਸ਼ਾਇਦ ਨਹੀਂ, ਪਰ ਇਹ ਪ੍ਰਿੰਸ ਸਲਮਾਨ ਦੇ ਸੁਪਨਿਆਂ ਦੇ ਸ਼ਹਿਰ ਵਿੱਚ ਹੋਣ ਜਾ ਰਿਹਾ ਹੈ।
ਅਲ ਅਰਬੀਆ ਦੀ ਰਿਪੋਰਟ ਮੁਤਾਬਕ ਟਰੋਜਾਨਾ ਨਾਂ ਦੇ ਪ੍ਰਾਜੈਕਟ ਰਾਹੀਂ ਅਜਿਹੀ ਜਗ੍ਹਾ ਬਣਾਈ ਜਾਵੇਗੀ, ਜਿਸ ਨੂੰ 70 ਫੀਸਦੀ ਨਕਲੀ ਬਰਫ ਨਾਲ ਢੱਕਿਆ ਜਾਵੇਗਾ। ਉਮੀਦ ਹੈ ਕਿ ਬੁਨਿਆਦੀ ਢਾਂਚੇ ਦਾ ਇਹ ਚਮਤਕਾਰ ਸਾਲ 2026 ਤੱਕ ਤਿਆਰ ਹੋ ਜਾਵੇਗਾ। ਇਸ ਦੇ ਤਿਆਰ ਹੋਣ ਤੋਂ ਬਾਅਦ ਦੁਨੀਆ ਭਰ ਦੇ ਸੈਲਾਨੀ ਇੱਥੇ ਆਉਣ ਲਈ ਉਤਾਵਲੇ ਹੋਣਗੇ। ਇਹ ਨਕਲੀ ਬਰਫ ਦਾ ਪ੍ਰੋਜੈਕਟ ਲਾਲ ਸਾਗਰ ਤੋਂ ਲਗਭਗ 48 ਕਿਲੋਮੀਟਰ ਪੂਰਬ ਵਿਚ ਸਰਾਵਤ ਪਹਾੜੀਆਂ ਵਿਚ ਬਣਾਇਆ ਜਾਵੇਗਾ। ਇਸ ਦੇ ਤਿਆਰ ਹੋਣ ਤੋਂ ਬਾਅਦ ਇੱਥੇ ਤਾਪਮਾਨ 10 ਡਿਗਰੀ ਤੱਕ ਘੱਟ ਜਾਵੇਗਾ।
ਸਾਊਦੀ ਅਰਬ ਇਸ ਸਾਲ ਤੱਕ 500 ਬਿਲੀਅਨ ਡਾਲਰ ਦੀ ਲਾਗਤ ਨਾਲ ਬਣੇ ਨਿਓਮ ਮੇਗਾਸਿਟੀ ਦੇ ਪਹਿਲੇ ਹਿੱਸੇ ਨੂੰ ਸੈਲਾਨੀਆਂ ਲਈ ਖੋਲ੍ਹ ਦੇਵੇਗਾ। ਇੱਥੇ ਆਉਣ ਵਾਲੇ ਸੈਲਾਨੀ ਸਿੰਦਾਲਾਹ ਵਿੱਚ ਵਿਕਸਤ ਕੀਤੇ ਜਾ ਰਹੇ ਆਈਲੈਂਡ ਰਿਜ਼ੋਰਟ ਦਾ ਅਨੁਭਵ ਕਰ ਸਕਣਗੇ ਅਤੇ ਇੱਥੇ ਵਿਕਸਤ ਕੀਤੇ ਜਾ ਰਹੇ ਸ਼ਾਨਦਾਰ ਹੋਟਲਾਂ ਵਿੱਚ ਠਹਿਰ ਸਕਣਗੇ। 500 ਬਿਲੀਅਨ ਡਾਲਰ ਦੀ ਨਿਓਮ ਮੇਗਾਸਿਟੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੁਪਨਿਆਂ ਦੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ।
ਇਹ ਟਾਪੂ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੁਆਰਾ ਯੋਜਨਾਬੱਧ ਮੱਧ ਪੂਰਬ ਦੇ ਸਭ ਤੋਂ ਅਭਿਲਾਸ਼ੀ ਮੇਗਾਸਿਟੀ ਵਿਕਾਸ ਵਿੱਚੋਂ ਇੱਕ ਹੈ। ਇਸ ਮੈਗਾ ਸਿਟੀ ਦੇ ਡਿਵੈਲਪਰਾਂ ਨੇ ਇਸਨੂੰ ਲਾਲ ਸਾਗਰ ਦੇ ਇੱਕ ਵਿਸ਼ੇਸ਼ ਗੇਟਵੇ ਵਜੋਂ ਪੇਸ਼ ਕੀਤਾ ਹੈ। ਸਿੰਦਾਲਾਹ ਪ੍ਰਾਜੈਕਟ ਕ੍ਰਾਊਨ ਪ੍ਰਿੰਸ ਬਿਨ ਸਲਮਾਨ ਦੁਆਰਾ 2017 ਵਿੱਚ ਲਾਂਚ ਕੀਤਾ ਗਿਆ ਸੀ। ਇਕ ਵਾਰ ਪੂਰੀ ਤਰ੍ਹਾਂ ਤਿਆਰ ਹੋ ਜਾਣ ‘ਤੇ ਇਹ ਸਮਾਰਟ ਸਿਟੀ 26,500 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲ ਜਾਵੇਗੀ, ਜੋ ਕਿ ਲੰਡਨ ਦੇ ਆਕਾਰ ਤੋਂ ਲਗਭਗ 17 ਗੁਣਾ ਹੈ।
ਇਹ ਵੀ ਪੜ੍ਹੋ : ਬਿੱਟੂ ਨੂੰ ਜਵਾਬ ਦੇਣ ਲਈ ਬਾਜਵਾ ਨੇ ਲਾਇਆ ਲੁਧਿਆਣਾ ‘ਚ ਡੇਰਾ, ਕਿਹਾ- ‘ਹੁਣ ਇਥੋਂ ਹੀ ਲੜਾਂਗੇ ਲੜਾਈ’
ਅਰਬ ਨਿਊਜ਼ ਮੁਤਾਬਕ ਪਿਛਲੇ ਐਤਵਾਰ ਨੂੰ ਚੀਨੀ ਨਿਵੇਸ਼ਕਾਂ ਦੀ ਇੱਕ ਫੇਰੀ ਦੇ ਅਖੀਰ ਵਿੱਚ, ਇਹ ਖੁਲਾਸਾ ਹੋਇਆ ਸੀ ਕਿ ਸਿੰਦਾਲਾਹ ਇਸ ਸਾਲ ਜਨਤਾ ਲਈ ਖੋਲ੍ਹਿਆ ਜਾਵੇਗਾ। ਇੱਥੇ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇੱਥੇ ਸ਼ਾਨਦਾਰ ਰਿਜ਼ੋਰਟ ਵਿੱਚ ਇੱਕ ਬੀਚ ਕਲੱਬ, ਯਾਚ ਕਲੱਬ, ਸਪਾ ਅਤੇ ਤੰਦਰੁਸਤੀ ਕੇਂਦਰ ਅਤੇ 51 ਲਗਜ਼ਰੀ ਰਿਟੇਲ ਆਊਟਲੇਟ ਦੇ ਨਾਲ-ਨਾਲ 400 ਤੋਂ ਵੱਧ ਕਮਰੇ ਅਤੇ 300 ਸੂਈਟਾਂ ਅਤੇ ਇੱਕ ਵੱਡੀ ਮਰੀਨਾ ਵਾਲੇ ਤਿੰਨ ਸ਼ਾਨਦਾਰ ਹੋਟਲ ਸ਼ਾਮਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: