ਨੈਸ਼ਨਲ ਐਲੀਜਿਬਿਲਟੀ ਕਮ ਐਂਟ੍ਰੈਂਸ ਟੈਸਟ ਯਾਨੀ NEET PG 2021 ਵਿਚ ਆਲ ਇੰਡੀਆ ਕੋਟੇ ਤਹਿਤ ਖਾਲੀ ਰਹਿ ਗਈਆਂ ਸੀਟਾਂ ‘ਤੇ ਫਿਰ ਤੋਂ ਕਾਊਂਸਲਿੰਗ ਕਰਾਉਣ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਵਿਚ ਇਸ ਸਬੰਧੀ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨ ‘ਤੇ ਜਸਟਿਸ ਐੱਮਆਰ ਸ਼ਾਹ ਤੇ ਜਸਟਿਸ ਅਨੀਰੁੱਧ ਬੋਸ ਦੀ ਬੈਂਚ ਨੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਇਸ ਦੌਰਾਨ ਕੇਂਦਰ ਸਰਕਾਰ ਤੇ ਮੈਡੀਕਲ ਕੌਂਸਲਿੰਗ ਕਮੇਟੀ ਤੋਂ ਹਲਫਨਾਮਾ ਦਾਖਲ ਕਰਨ ਨੂੰ ਕਿਹਾ ਹੈ। ਸੁਪਰੀਮ ਕੋਰਟ ਇਸ ਮਾਮਲੇ ‘ਤੇ ਵੀਰਵਾਰ ਨੂੰ ਵੀ ਸੁਣਵਾਈ ਕਰੇਗਾ।
ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਮੈਡੀਕਲ ਕਾਊਂਸਲਿੰਗ ਕਮੇਟੀ ਤੇ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ।ਸੁਪੀਰਮ ਕੋਰਟ ਨੇ ਹਲਫਨਾਮੇ ਵਿਚ ਇਹ ਦੱਸਣ ਨੂੰ ਕਿਹਾ ਹੈ ਕਿ ਸੀਟਾਂ ਕਿਉਂ ਖਾਲੀ ਰਹਿ ਗਈਆਂ ਤੇ ਉਨ੍ਹਾਂ ਨੂੰ ਕਿਉਂ ਨਹੀਂ ਭਰਿਾ ਜਾ ਸਕਿਆ। ਉਨ੍ਹਾਂ ਕਿਹਾ ਕਿ ਤੁਸੀਂ ਡਾਕਟਰਾਂ ਦੇ ਭਵਿੱਖ ਨਾਲ ਖੇਡ ਰਹੇ ਹੋ। ਤੁਸੀਂ ਵਿਦਿਆਰਥੀਆਂ ਦੇ ਭਵਿੱਖ ਨਾਲ ਨਹੀਂ ਖੇਡ ਸਕਦੇ। ਤੁਸੀਂ ਸੀਟ ਖਾਲੀ ਨਹੀਂ ਛੱਡ ਸਕਦੇ। ਤੁਹਾਨੂੰ ਮਾਪ ਅਪ ਰਾਊਂਡ ਆਯੋਜਿਤ ਕਰਨਾ ਚਾਹੀਦਾ।
ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਫਟਕਾਰ ਲਗਾਉਂਦੇ ਹੋਏ ਇਹ ਵੀ ਕਿਹਾ ਕਿ ਤੁਸੀਂ ਲੋਕਾਂ ਨੂੰ ਮਈ ਵਿਚ ਪਤਾ ਲੱਗ ਗਿਆ ਸੀ ਕਿ ਸੀਟਾਂ ਖਾਲੀ ਹਨ ਤਾਂ ਤੁਸੀਂ ਮਾਪ ਅਪ ਰਾਊਂਡ ਕਿਉਂ ਨਹੀਂ ਕੀਤਾ। ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਸੀਟ ਖਾਲੀ ਰੱਖ ਕੇ ਕੀ ਮਿਲੇਗਾ। ਜਦੋਂ ਤੁਹਾਨੂੰ ਡਾਕਟਰਾਂ ਤੇ ਸੁਪਰ ਸਪੈਸ਼ਲਿਸਟ ਡਾਕਟਰ ਦੀ ਲੋੜ ਹੈ। ਅਸੀਂ ਹੈਲਥ ਸਰਵਿਸ ਦੇ ਡਾਇਰੈਕਟਰ ਜਨਰਲ ਨੂੰ ਕੋਰਟ ਵਿਚ ਤਲਬ ਕਰਾਂਗੇ ਤੇ ਹੁਕਮ ਪਾਸ ਕਰਾਂਗੇ। ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ਨੂੰ ਦ4ਸਿਆ ਕਿ 1456 ਸੀਟਾਂ ਅਜੇ ਵੀ ਖਾਲੀ ਹਨ।
ਦੂਜੇ ਪਾਸੇ ਮੈਡੀਕਲ ਕੌਂਸਲਿੰਗ ਕਮੇਟੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਅੱਜ ਇਥੇ ਐਡੀਸ਼ਨਲ ਸਾਲਿਸਟਰ ਜਨਰਲ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਚੀਜ਼ਾਂ ਨੂੰ ਵਿਸਤਾਰ ਵਿਚ ਦੱਸਦੇ ਹੋਏ ਇਕ ਹਲਫਨਾਮਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਇਕ ਦਿਨ ਦਾ ਸਮਾਂ ਮੰਗਿਆ ਸੀ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਹਲਫਨਾਮਾ ਦਾਖਲ ਕਰਨ ਦਾ ਸਮਾਂ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: