ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੇ ਪ੍ਰਧਾਨ ਅਹੁਦਾ ਛੱਡਣ ਦੇ ਐਲਾਨ ਦੇ ਬਾਅਦ ਪਾਰਟੀ ਵਿਚ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। NCP ਨੇਤਾ ਤੇ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਕਿਹਾ ਕਿ ਸ਼ਰਦ ਪਵਾਰ ਨੇ ਐੱਨਸੀਪੀ ਨੇਤਾਵਾਂ ਨੂੰ ਕਿਹਾ ਕਿ ਉਹ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨਗੇ। ਉਨ੍ਹਾਂ ਨੇ ਇਸ ਲਈ 2-3 ਦਿਨ ਦਾ ਸਮਾਂ ਮੰਗਿਆ ਹੈ। ਸ਼ਰਦ ਪਵਾਰ ਨੇ ਯਸ਼ਵੰਤਰਾਓ ਚਵਾਣ ਵਿਚ ਆਪਣੀ ਆਤਮਕਥਾ ਦੀ ਰਿਲੀਜ਼ ਮੌਕੇ ਪ੍ਰਧਾਨ ਅਹੁਦਾ ਛੱਡਣ ਦਾ ਐਲਾਨ ਕੀਤਾ।
ਪਵਾਰ ਨੇ ਕਿਹਾ ਕਿ ਮੈਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਨਾਲ ਹੀ ਆਉਣ ਵਾਲੀ ਰਣਨੀਤੀ ਲਈ ਸੀਨੀਅਰ ਨੇਤਾਵਾਂ ਦਾ ਪੈਨਲ ਬਣਾਉਣ ਦਾ ਐਲਾਨ ਕੀਤਾ।
ਅਜੀਤ ਪਵਾਰ ਨੇ ਕਿਹਾ ਕਿ ਸ਼ਰਦ ਪਵਾਰ ਦੇ ਫੈਸਲੇ ਦੇ ਬਾਅਦ ਅਸੀਂ ਸਾਰੇ ਭਾਵੁਕ ਹੋ ਗਏ ਤੇ ਉਨ੍ਹਾਂ ਨੂੰ ਕਈ ਘੰਟੇ ਰੋਕੇ ਰੱਖਿਆ ਤੇ ਫਿਰ ਤੋਂ ਵਿਚਾਰ ਕਰਨ ਦੀ ਮੰਗ ਕੀਤੀ। ਦੇਰ ਹੋ ਰਹੀ ਸੀ ਇਸ ਲਈ ਅਸੀਂ ਸ਼ਰਦ ਪਵਾਰ ਨੂੰ ਘਰ ਚੱਲਣ ਨੂੰ ਕਿਹਾ। ਹਾਲਾਂਕਿ ਪਾਰਟੀ ਵਰਕਰਾਂ ਦਾ ਵਿਰੋਧ ਜਾਰੀ ਰਿਹਾ। ਬਾਅਦ ਵਿਚ ਕਈ ਨੇਤਾ ਉਨ੍ਹਾਂ ਨੂੰ ਮਿਲਣ ਲਈ ਗਏ ਤੇ ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿਚ ਕੀ ਹੋ ਰਿਹਾ ਹੈ। ਸ਼ਰਦ ਪਵਾਰ ਨੇ ਕਿਹਾ ਕਿ ਮੈਨੂੰ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਲਈ 2-3 ਦਿਨ ਚਾਹੀਦੇ ਹਨ ਪਰ ਮੈਂ ਅਜਿਹਾ ਤਾਂ ਹੀ ਕਰਾਂਗਾ ਜਦੋਂ ਵਰਕਰ ਪ੍ਰਦਰਸ਼ਨ ਕਰਨਾ ਬੰਦ ਕਰਕੇ ਆਪਣੇ ਘਰ ਚਲੇ ਜਾਣ।
ਇਹ ਵੀ ਪੜ੍ਹੋ : ਲੁਧਿਆਣਾ CP ਦਫਤਰ ਪਹੁੰਚੇ ਗਾਇਕ ਸਿਪੀ ਗਿੱਲ, ਮਿਲ ਰਹੀਆਂ ਧਮਕੀਆਂ ਕਰਕੇ ਸੁਰੱਖਿਆ ਵਧਾਉਣ ਦੀ ਕੀਤੀ ਮੰਗ
ਉਨ੍ਹਾਂ ਦੱਸਿਆ ਕਿ ਪਵਾਰ ਦੇ ਅਸਤੀਫੇ ਦੇ ਬਾਅਦ ਬੁਲਢਾਣਾ ਤੇ ਕੁਝ ਹੋਰ ਜ਼ਿਲ੍ਹਿਆਂ ਦੇ ਪਾਰਟੀ ਪ੍ਰਧਾਨਾਂ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਪਰ ਪਵਾਰ ਨੇ ਕਿਹਾ ਕਿ ਕਿਸੇ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਆਪਣੇ ਫੈਸਲੇ ਬਾਰੇ ਸੋਚਣ ਲਈ ਦੋ ਤੋਂ ਤਿੰਨ ਦਿਨ ਚਾਹੀਦੇ ਹਨ। ਨਾਲ ਹੀ ਅਜੀਤ ਪਵਾਰ ਨੇ ਕਿਹਾ ਕਿ ਸਾਡੇ ਵਿਚੋਂ ਕੋਈ ਵੀ ਉਨ੍ਹਾਂ ਦੇ ਫੈਸਲੇ ਬਾਰੇ ਨਹੀਂ ਜਾਣਦਾ ਸੀ।
ਵੀਡੀਓ ਲਈ ਕਲਿੱਕ ਕਰੋ -: