ਅਕਾਲੀ ਦਲ ਨੇ ਹਿੰਸਾ ਪ੍ਰਭਾਵਿਤ ਹਰਿਆਣਾ ਦੇ ਨੂੰਹ ਕਸਬੇ ਦਾ ਅੱਜ 2 ਸਤੰਬਰ ਦਾ ਦੌਰਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨੂੰਹ ਤੋਂ ਪ੍ਰਾਪਤ ਸੂਚਨਾ ਅਨੁਸਾਰ, ਜ਼ਿਲ੍ਹੇ ਵਿੱਚ ਜੀ-20 ਸਮਾਗਮ ਹੋਣ ਕਾਰਨ ਪੂਰਾ ਪ੍ਰਸ਼ਾਸਨ 3 ਤੋਂ 7 ਸਤੰਬਰ ਤੱਕ ਹੋਣ ਵਾਲੇ ਮੈਗਾ ਈਵੈਂਟ ਦੇ ਪ੍ਰਬੰਧਾਂ ਵਿੱਚ ਰੁੱਝਿਆ ਹੋਇਆ ਹੈ।
As per the communication received from Deputy Commissioner Nuh, the SAD has decided to postpone its tomorrow, September 2 visit to violence affected Nuh town of Haryana.
The district administration has informed that due to G20 event in the district, the whole administration is… pic.twitter.com/YzLL2LpGqK
— Dr Daljit S Cheema (@drcheemasad) September 1, 2023
ਅੰਤਰਰਾਸ਼ਟਰੀ ਸਮਾਗਮ ਦੀ ਮਹੱਤਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਯੋਜਨਾਬੱਧ ਫੇਰੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਅਨੁਸਾਰ ਇਸ ਨੂੰ ਮੁੜ ਤੈਅ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵੱਲੋਂ ਟਵੀਟ ਕਰਕੇ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: