ਚੇਨਈ ਸੁਪਰ ਕਿੰਗਜ਼ ਯਾਨੀ CSK ਦੇ ਬੱਲੇਬਾਜ਼ੀ ਆਲਰਾਊਂਡਰ ਸ਼ਿਵਮ ਦੂਬੇ ਨੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL ‘ਚ ਫਰੈਂਚਾਇਜ਼ੀ ਦੇ ਨਾਲ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ। ਪੰਜ ਵਾਰ ਦੀ ਚੈਂਪੀਅਨ ਟੀਮ ਚੇਨਈ ਸੁਪਰ ਕਿੰਗਜ਼ ਦੇ ਨਾਲ ਉਸ ਦਾ ਸਫਰ ਚੰਗਾ ਰਿਹਾ ਹੈ। ਇਸ ਫਰੈਂਚਾਇਜ਼ੀ ਨਾਲ ਉਹ ਬਿਹਤਰ ਕ੍ਰਿਕਟਰ ਬਣ ਗਿਆ ਹੈ। ਸ਼ਿਵਮ ਦੂਬੇ ਨੇ ਚੇਪੌਕ ਸਟੇਡੀਅਮ ‘ਚ ਲਖਨਊ ਸੁਪਰ ਜਾਇੰਟਸ ਯਾਨੀ LSG ਖਿਲਾਫ 66 ਦੌੜਾਂ ਦੀ ਆਪਣੀ ਧਮਾਕੇਦਾਰ ਪਾਰੀ ਦੌਰਾਨ ਇਹ ਕਾਰਨਾਮਾ ਦਰਜ ਕੀਤਾ। ਉਸ ਨੇ ਧੋਨੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸ਼ਿਵਮ ਦੁਬੇ ਇਸ ਸਮੇਂ ਆਈਸੀਸੀ ਟੀ-20 ਵਿਸ਼ਵ ਕੱਪ 2024 ਲਈ ਆਪਣੀ ਦਾਅਵੇਦਾਰੀ ਜ਼ੋਰਦਾਰ ਢੰਗ ਨਾਲ ਪੇਸ਼ ਕਰ ਰਹੇ ਹਨ।
ਸ਼ਿਵਮ ਦੂਬੇ ਨੇ ਲਖਨਊ ਸੁਪਰ ਜਾਇੰਟਸ ਖਿਲਾਫ 27 ਗੇਂਦਾਂ ‘ਚ 66 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਪਾਰੀ ਵਿਚ ਉਸ ਦੇ ਬੱਲੇ ਤੋਂ ਸਿਰਫ਼ ਤਿੰਨ ਚੌਕੇ ਆਏ ਪਰ ਉਸ ਨੇ ਸੱਤ ਛੱਕੇ ਲਾਏ। ਉਸ ਨੇ 244.44 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਪਰ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਿਵਮ ਦੂਬੇ ਹੁਣ ਉਨ੍ਹਾਂ ਕੁਝ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਸੀਐਸਕੇ ਲਈ 1000 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ 35 ਮੈਚਾਂ ਦੀਆਂ 33 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ। ਉਹ 2022 ਵਿੱਚ ਹੋਈ ਮੈਗਾ ਨਿਲਾਮੀ ਦੌਰਾਨ ਟੀਮ ਵਿੱਚ ਸ਼ਾਮਲ ਹੋਇਆ ਸੀ। ਉਦੋਂ ਤੋਂ ਉਸ ਨੇ 37.70 ਦੀ ਔਸਤ ਅਤੇ 161.08 ਦੀ ਸਟ੍ਰਾਈਕ ਰੇਟ ਨਾਲ 1018 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : ਇੰਡੋਨੇਸ਼ੀਆ : ਜਵਾਲਾਮੁਖੀ ਵੇਖਣ ਗਈ ਚੀਨੀ ਔਰਤ ਪਹਾੜੀ ਤੋਂ ਡਿੱਗੀ, ਲਾਪਰਵਾਹੀ ਕਰਕੇ ਗਈ ਜਾ.ਨ
ਉਹ ਇਸ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਰਾਜਸਥਾਨ ਰਾਇਲਸ ਲਈ ਵੀ ਖੇਡ ਚੁੱਕਾ ਹੈ ਪਰ ਉੱਥੇ ਉਸ ਦਾ ਰਿਕਾਰਡ ਚੰਗਾ ਨਹੀਂ ਰਿਹਾ। ਆਰਸੀਬੀ ਲਈ, ਉਹ 15 ਮੈਚਾਂ ਵਿੱਚ 169 ਦੌੜਾਂ ਬਣਾਉਣ ਵਿੱਚ ਸਫਲ ਰਿਹਾ ਅਤੇ ਆਰਆਰ ਲਈ, ਉਹ 9 ਮੈਚਾਂ ਵਿੱਚ 230 ਦੌੜਾਂ ਬਣਾਉਣ ਵਿੱਚ ਸਫਲ ਰਿਹਾ। ਇਸ ਫ੍ਰੈਂਚਾਇਜ਼ੀ ਲਈ ਹੁਣ ਤੱਕ ਸਿਰਫ 14 ਖਿਡਾਰੀ ਹੀ 1000 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ‘ਚ ਸਫਲ ਰਹੇ ਹਨ ਪਰ ਇਨ੍ਹਾਂ ‘ਚ ਸ਼ਿਵਮ ਦੂਬੇ ਦਾ ਸਟ੍ਰਾਈਕ ਰੇਟ ਸਭ ਤੋਂ ਜ਼ਿਆਦਾ ਹੈ। ਇੱਥੋਂ ਤੱਕ ਕਿ ਕਿਸੇ ਨੇ ਵੀ 140 ਤੋਂ ਵੱਧ ਸਟ੍ਰਾਈਕ ਰੇਟ ਨਾਲ 1000 ਦੌੜਾਂ ਨਹੀਂ ਬਣਾਈਆਂ। ਧੋਨੀ ਦਾ ਸਟ੍ਰਾਈਕ ਰੇਟ 138.98 ਹੈ, ਜਦਕਿ ਸੁਰੇਸ਼ ਰੈਨਾ ਨੇ 138.91 ਦੀ ਸਟ੍ਰਾਈਕ ਰੇਟ ਨਾਲ 1000 ਦੌੜਾਂ ਪੂਰੀਆਂ ਕੀਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: